Satpal deol advocate

Satpal deol advocate Contact information, map and directions, contact form, opening hours, services, ratings, photos, videos and announcements from Satpal deol advocate, Criminal lawyer, chamber no. 2 Court complex sardulgarh, Sardulgarh.

24/10/2025

゚viralfbreelsfypシ゚viral

10/10/2025

ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਕਿਹਾ ਕਿ,”ਜੱਜਾਂ ਨੂੰ ਅਦਾਲਤ ਵਿੱਚ ਪ੍ਰਵਚਨ ਨਹੀਂ ਝਾੜਨੇ ਚਾਹੀਦੇ,ਨਾਂ ਹੀ ਭਾਸ਼ਣ ਦੇਣਾ ਚਾਹੀਦਾ,ਕਾਨੂੰਨ ਮੁਤਾਬਕ ਸੁਣ ਕੇ ਫੈਸਲਾ ਕਰਨਾ ਚਾਹੀਦਾ।”ਬਿਲਕੁਲ ਸਹੀ ਤੇ ਤਰਕਸੰਗਤ ਗੱਲ ਕੀਤੀ ਗਈ ਹੈ।ਪਿੱਛੇ ਜਿਹੇ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸੁਪਰੀਮ ਕੋਰਟ ਦੀ ਸੁਣਵਾਈ ਦੌਰਾਨ ਵਾਪਰਦੀਆਂ ਰਹੀਆਂ ਹਨ ਜਿਨ੍ਹਾਂ ਤੋਂ ਜਾਪਦਾ ਸੀ ਕਿ ਜਿਵੇਂ ਰਾਜਨੀਤਿਕ ਭਾਸ਼ਣ ਜਾਂ ਸੱਤਾਧਾਰੀ ਧਿਰ ਦੀ ਝਿੜਕ ਹੋਵੇ।ਸੁਪਰੀਮ ਕੋਰਟ ਨੇ ਵਿਰੋਧੀ ਧਿਰ ਦੇ ਨੇਤਾ ਨੂੰ ਕਿਹਾ ਕਿ,”ਤੁਸੀਂ ਕਿਉਂ ਕਹਿੰਦੇ ਹੋ ਕਿ ਚੀਨ ਨੇ ਸਾਡੀ ਧਰਤੀ ਤੇ ਕਬਜ਼ਾ ਕੀਤਾ,ਕੋਈ ਵੀ ਸੱਚਾ ਭਾਰਤੀ ਅਜਿਹਾ ਨਹੀਂ ਕਹਿੰਦਾ।”ਅਗਲੇ ਦਿਨ ਸੁਰਖੀਆਂ ਵਿੱਚ ਵਿਰੋਧੀ ਧਿਰ ਨੂੰ ਸੁਪਰੀਮ ਕੋਰਟ ਦੀ ਫਟਕਾਰ ਸੀ।ਕਈ ਚੈਨਲ ਤਾਂ ਨੇਤਾ ਵਿਰੋਧੀ ਧਿਰ ਦੇ ਭਾਰਤੀ ਹੋਣ ਤੇ ਉਂਗਲ ਚੁੱਕਣ ਲੱਗੇ।ਕਈਆਂ ਨੇ ਤਾਂ ਇਸ ਨੂੰ ਸੁਪਰੀਮ ਝਿੜ੍ਹਕ ਕਹਿ ਕੇ ਸੰਬੋਧਨ ਕੀਤਾ।ਕੀ ਲੋਕ ਸਭਾ ਜਾਂ ਵਿਧਾਨਪਾਲਿਕਾ ਦੇ ਮੁੱਦੇ ਅਦਾਲਤਾਂ ਵਿੱਚ ਵਿਚਾਰੇ ਜਾਇਆ ਕਰਨਗੇ?
ਆਖਿਰ ਵਿੱਚ ਜਰੂਰ ਕਹਾਂਗਾ ਕਿ “ਲਾਰਡਸ਼ਿਪ ਜੇ ਇਹ ਗੱਲਾਂ ਸੱਚੀਆਂ ਹੋਈਆਂ ਤਾਂ ਫੇਰ ਭਾਰਤ ਦੇ ਲੋਕ ਆਪਣੀ ਸਰਜ਼ਮੀਨ ਵਾਪਸ ਲੈਣ ਦੇ ਹੱਕਦਾਰ ਹਨ ਜਾਂ ਫੇਰ ਚੀਨ ਦਾ Adverse possession ਮੰਨ ਲਈਏ।”

I have reached 500 followers! Thank you for your continued support. I could not have done it without each of you. 🙏🤗🎉
19/05/2024

I have reached 500 followers! Thank you for your continued support. I could not have done it without each of you. 🙏🤗🎉

Shout out to my newest followers! Excited to have you onboard!Kashmir Ladhar, Sanjeev Kumar, Rajesh Pandey Rajesh, Jaspa...
21/02/2024

Shout out to my newest followers! Excited to have you onboard!

Kashmir Ladhar, Sanjeev Kumar, Rajesh Pandey Rajesh, Jaspal Singh, Ravi Arora, Khalsa Khalsa

ਅਜੀਤ ਵਿੱਚ ਛਪੀ ਕਹਾਣੀ
02/02/2024

ਅਜੀਤ ਵਿੱਚ ਛਪੀ ਕਹਾਣੀ

ਅੱਜ ਪੰਜਾਬੀ ਟ੍ਰਿਬਿਊਨ
03/04/2023

ਅੱਜ ਪੰਜਾਬੀ ਟ੍ਰਿਬਿਊਨ

30/09/2022
10/07/2022

ਆਦਤ
——-
ਖੁੱਲ੍ਹੇ ਦਰਵਾਜ਼ੇ ਤੋਂ ਕੋਈ ਹਾਲ ਵੀ ਪੁੱਛਦਾ ਨਹੀਂ
ਵਿਰਲਾਂ ਵਿੱਚੋਂ ਝਾਕਣ ਦੀ ਹੈ ਆਦਤ ਲੋਕਾਂ ਨੂੰ
ਇਕੱਲਾ ਪੁੱਤ ਮਾਰ ਕੇ ਮਾਪੇ ਜਿਉਦੇ ਮਾਰ ਦਿੱਤੇ
ਕਮਾਈ ਦਾ ਸਾਧਨ ਦਿਸਦੀ ਸ਼ਹਾਦਤ ਲੋਕਾਂ ਨੂੰ
ਮੂੰਹੋਂ ਮਿੱਠੇ ਤੇ ਅੰਦਰੋਂ ਮਨ ਭਰਿਆ ਪਾਪਾਂ ਨਾਲ
ਉੱਪਰੋਂ ਉਪਰੋਂ ਕਰਨੀ ਪੈਂਦੀ ਇਬਾਦਤ ਲੋਕਾਂ ਨੂੰ
ਦੰਦੇ ਦੁਨੀਆਂ ਵਾਲੇ ਵੇਖ ਕੇ ਅੱਖਰ ਮੁੱਕ ਜਾਂਦੇ
ਮੌਤਾਂ ਹੋਣ ਤੇ ਵੀ ਚਾਹੀਦੀ ਦਾਅਵਤ ਲੋਕਾਂ ਨੂੰ
ਸੱਚ ਬੋਲਣ ਬਦਲੇ ਤਿਆਰ ਸੂਲੀ ਨੂੰ ਰੱਖਦੇ ਨੇ
ਸਜ਼ਾ ਦੇਣ ਲਈ ਸੁੱਝੇ ਨਵੀਂ ਸ਼ਰਾਰਤ ਲੋਕਾਂ ਨੂੰ
*ਸੱਤਪਾਲ ਸਿੰਘ ਦਿਓਲ*

02/04/2022

ਦਰਵੇਸ਼
………
ਹਰ ਰੋਜ ਦੀ ਤਰਾਂ ਮੈਂ ਅਦਾਲਤ ਜਾਣ ਵਾਸਤੇ ਮੁੱਖ ਸੜਕ ਤੋਂ ਲੰਘ ਰਿਹਾ ਸੀ।ਹਰ ਰੋਜ ਮੇਰੀ ਕਾਰ ਪਿੱਛੇ ਦੌੜ ਕੇ ਮੈਨੂੰ ਫੜਨ ਦੀ ਕੋਸ਼ਿਸ਼ ਕਰਨ ਵਾਲੇ ਉਹ ਦੋ ਜਾਨਵਰ ਦਰਵੇਸ਼ ਜੋੜਾ ਕੁਝ ਦੇਰ ਭੱਜ ਕੇ ਭੌਂਕ ਕੇ ਰੁਕ ਜਾਂਦੇ।ਮੇਰੇ ਖਾਸ ਮਿੱਤਰ ਨਾਲ ਜਦੋਂ ਕਿਤੇ ਦੁਪਿਹਰ ਦਾ ਖਾਣਾ ਖਾਂਦੇ ਤਾਂ ਅਕਸਰ ਕੁਝ ਰੋਟੀਆਂ ਬਚ ਜਾਂਦੀਆਂ,ਬਚੀਆਂ ਹੋਈਆਂ ਰੋਟੀਆਂ ਨੂੰ ਉਹ ਦਰਵੇਸ਼ ਦੇ ਮੂੰਹ ਦੇਣ ਲਈ ਕਹਿੰਦਾ।ਹਰ ਰੋਜ ਉਹ ਦਰਵੇਸ਼ ਜੋੜਾ ਮੇਰੀ ਕਾਰ ਵਿੱਚ ਮੈਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਤੱਕਦਾ।ਉਹ ਦੋਨੋ ਹਮੇਸ਼ਾ ਇਕੱਠੇ ਹੀ ਹਰ ਰੋਜ ਉਸੇ ਜਗਾ੍ਹ ਉਸੇ ਤਰਾਂ ਮਿਲਦੇ ਪਰ ਮੈ ਕਾਰ ਭਜਾ ਕੇ ਕੋਲ਼ੋਂ ਲੰਘਦਾ ਉਹ ਮੇਰਾ ਕੁਝ ਵਿਗਾੜ ਨਾਂ ਸਕਦੇ ਮੈਨੂੰ ਜਾਪਦਾ ਕਿ ਜੇ ਰੱਬ ਨੇ ਮੈਨੂੰ ਕਾਰ ਨਾਂ ਦਿੱਤੀ ਹੁੰਦੀ ਤੇ ਮੈਨੂੰ ਪੈਦਲ ਲੰਘਣਾ ਪੈਂਦਾ ਤਾਂ ਇਹ ਦੋਵੇਂ ਮੈਨੂੰ ਵੱਢ ਕੇ ਖਾ ਜਾਂਦੇ।ਕਈ ਵਾਰ ਉਹ ਦੂਰ ਅਰਾਮ ਨਾਲ ਬੈਠੇ ਹੁੰਦੇ ਅਤੇ ਮੇਰੇ ਵੱਲ ਵੇਖ ਨਾਂ ਰਹੇ ਹੁੰਦੇ ਤਾਂ ਮੈਂ ਵੀ ਜਾਣ ਬੁੱਝ ਕੇ ਹਾਰਨ ਮਾਰ ਕੇ ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚ ਲੈੰਦਾ।ਉਹ ਰੋਜ਼ਾਨਾਂ ਵਾਂਗ ਮੇਰੇ ਪਿੱਛੇ ਪੈ ਜਾਂਦੇ ਮੈਂ ਆਪਣੇ ਚੈਂਬਰ ਵਿੱਚ ਪਹੁੰਚ ਕੇ ਉਹਨਾਂ ਦਰਵੇਸ਼ਾਂ ਬਾਰੇ ਕੁਝ ਸਕਿੰਟ ਸੋਚਦਾ ਜ਼ਰੂਰ ਕਿ ਕੁਦਰਤ ਨੇ ਆਖਰ ਕੁਝ ਤਾਂ ਇਹਨਾਂ ਦਰਵੇਸ਼ਾਂ ਨੂੰ ਸੋਹਝ ਦਿੱਤੀ ਹੈ ਹੋ ਸਕਦਾ ਹੈ ਮੈਂ ਇਹਨਾਂ ਦੇ ਇਲਾਕੇ ਵਿੱਚ ਦਖਲਅੰਦਾਜੀ ਕਰ ਰਿਹਾ ਹੋਵਾਂ ਤਾਂ ਹੀ ਉਹ ਮੈਨੂੰ ਰੋਕਣਾ ਚਾਹੁੰਦੇ ਹੋਣ।ਸਾਰਾ ਦਿਨ ਆਪਣੇ ਕੰਮ ਵਿੱਚ ਮੈਂ ਰੁੱਝ ਜਾਂਦਾ ਵਾਪਸੀ ਸਮੇਂ ਉਹ ਫਿਰ ਮੈਨੂੰ ਉਸੇ ਤਰਾਂ ਮਿਲਦੇ।ਬਹੁਤ ਦਿਨਾਂ ਤੱਕ ਇਹੀ ਸਿਲਸਿਲਾ ਲਗਾਤਾਰ ਜਾਰੀ ਰਿਹਾ।ਇੱਕ ਦਿਨ ਉਸ ਦਰਵੇਸ਼ ਦੀ ਸਾਥੀ ਸੜਕ ਤੇ ਚਿੱਤ ਪਈ ਸੀ।ਲੱਗਦਾ ਸੀ ਕੋਈ ਮੇਰੇ ਵਰਗਾ ਕਾਰ ਭਜਾ ਕੇ ਕਾਹਲ਼ੀ ਵਿੱਚ ਉਸ ਨੂੰ ਫੇਟ ਮਾਰ ਗਿਆ ਸੀ।ਦਰਵੇਸ਼ ਉਸ ਕੋਲ ਬੈਠਾ ਸੀ ਕੁਝ ਵੀ ਕਰਨ ਤੋਂ ਅਸਮਰੱਥ ਅਡੋਲ ਬੈਠਾ ਸੀ।ਮੈਂ ਬਹੁਤਾ ਧਿਆਨ ਨਹੀਂ ਦਿੱਤਾ ਆਪਣੇ ਖਿਆਲਾਂ ਵਿੱਚ ਹੀ ਕਾਰ ਤੇਜ ਰਫ਼ਤਾਰ ਨਾਲ ਦੌੜਾ ਕੇ ਲੰਘ ਗਿਆ।ਦਫ਼ਤਰ ਪਹੁੰਚ ਕੇ ਸੋਚਿਆ ਜ਼ਰੂਰ ਕਿ ਦਰਵੇਸ਼ ਦੁੱਖ ਵਿੱਚ ਸੀ।ਸਾਰਾ ਦਿਨ ਬੇਚੈਨੀ ਨਾਲ ਲੰਘਿਆ ਮੈਂ ਆਪਣਾ ਦੁਪਿਹਰ ਦਾ ਖਾਣਾ ਵੀ ਉਸ ਦਿਨ ਨਹੀਂ ਖਾਧਾ।ਵਾਪਸੀ ਸਮੇਂ ਵੀ ਦਰਵੇਸ਼ ਉੱਥੇ ਹੀ ਬੈਠਾ ਸੀ ਤੇ ਆਪਣੇ ਸਾਥੀ ਦੇ ਉੱਠ ਜਾਣ ਦਾ ਇੰਤਜ਼ਾਰ ਕਰ ਰਿਹਾ ਸੀ।ਮੈ ਉਸ ਕੋਲ ਰੁਕਿਆ ਉਹ ਮੈਨੂੰ ਭੌਂਕਿਆ ਨਹੀਂ ,ਨਾਂ ਮੈਨੂੰ ਉਸ ਨੇ ਗੌਲ਼ਿਆ।ਮੈ ਆਪਣੇ ਖਾਣੇ ਦੇ ਡੱਬੇ ਵਿੱਚੋਂ ਰੋਟੀ ਕੱਢ ਕੇ ਉਸ ਦੇ ਅੱਗੇ ਸੁੱਟ ਦਿੱਤੀ ਉਸ ਨੇ ਰੋਟੀ ਵੱਲ ਵੇਖਿਆ ਹੀ ਨਹੀਂ।ਮੈਂ ਸੋਚਿਆ ਉਸ ਨੂੰ ਜਦੋਂ ਭੁੱਖ ਲੱਗੇਗੀ ਬਾਅਦ ਚ ਆਪੇ ਖਾ ਲਵੇਗਾ।ਸਵੇਰ ਵੇਲੇ ਲੰਘਣ ਸਮੇ ਵੀ ਉਹ ਸ਼ਾਂਤ ਚਿੱਤ ਬੈਠਾ ਸੀ ਤੇ ਕੱਲ ਵਾਲੀ ਰੋਟੀ ਉਸੇ ਤਰਾਂ ਪਈ ਸੀ।ਦੋ ਦਿਨ ਤੱਕ ਉਹ ਦਰਵੇਸ਼ ਆਪਣੇ ਸਾਥੀ ਦੇ ਉੱਠਣ ਦੀ ਉਡੀਕ ਕਰਦਾ ਰਿਹਾ।ਪਰ ਅਗਲੇ ਦਿਨ ਮੈ ਫਿਰ ਉਸ ਲਈ ਬਚਾ ਕੇ ਲਿਆਂਦੀ ਰੋਟੀ ਉਸ ਅੱਗੇ ਸੁੱਟ ਦਿੱਤੀ ਉਸ ਨੇ ਕੁਝ ਦੇਰ ਸੋਚ ਕੇ ਅੱਧੀ ਰੋਟੀ ਖਾ ਲਈ।ਹੁਣ ਅਕਸਰ ਅਦਾਲਤ ਜਾਂਦਿਆਂ ਉਹ ਮੇਰਾ ਇੰਤਜ਼ਾਰ ਕਰਦਾ ਹੈ ਸ਼ਾਇਦ ਰੋਟੀ ਦਾ ਇੰਤਜ਼ਾਰ ਕਰਦਾ ਹੈ।ਸ਼ਨੀਵਾਰ ਐਤਵਾਰ ਜਦੋਂ ਮੈ ਅਦਾਲਤ ਨਹੀਂ ਜਾਂਦਾ ਉਹ ਆਪਣਾ ਪ੍ਰਬੰਧ ਕਿਤੋ ਤਾਂ ਕਰਦਾ ਹੋਵੇਗਾ।ਪਰ ਹੁਣ ਉਹ ਮੇਰੀ ਕਾਰ ਪਿੱਛੇ ਭੱਜਣਾ ਭੁੱਲ ਗਿਆ ਹੈ ਮੈਨੂੰ ਸਿਰਫ ਰੋਟੀ ਵਾਸਤੇ ਉਡੀਕਦਾ ਰਹਿੰਦਾ ਹੈ।ਮੈ ਦੋ ਸਤਰਾਂ ਲਿਖੀਆਂ
ਉਮਰਾਂ ਦੇ ਵਾਅਦੇ ਸੀ ਸੱਜਣਾਂ ਦੱਸ ਕਿਓਂ ਭੁਲਾ ਦਿੱਤੇ
ਰਾਜੇ ਸੀ ਆਪਾਂ ਦੇਸਾਂ ਵਿੱਚ ਪਰਦੇਸਾਂ ਨੇ ਰੁਲਾ ਦਿੱਤੇ
ਮੇਰੇ ਦੋਸਤ ਮੈਨੂੰ ਕਹਿ ਰਹੇ ਸੀ ਕਿ ਦੱਸ ਤਾਂ ਸਹੀ ਤੇਰੇ ਦਿਲ ਤੇ ਕੀ ਸੱਟ ਲੱਗੀ ਹੈ।ਉਹਨਾਂ ਨੂੰ ਕੌਣ ਦੱਸੇ ਕਿ ਲਿਖਣ ਲਈ ਜ਼ਰੂਰੀ ਨਹੀਂ ਕਿ ਦਿਲ ਤੇ ਸੱਟ ਲੱਗੀ ਹੋਵੇ ਹੋ ਸਕਦਾ ਹੈ ਕਿਸੇ ਦਰਵੇਸ਼ ਵੱਲ ਵੇਖ ਕੇ ਲਿਖਿਆ ਗਿਆ ਹੋਵੇ।
ਸੱਤਪਾਲ ਸਿੰਘ ਦਿਓਲ

30/09/2021

ਕੁਰਸੀ
——
ਕੁਰਸੀ ਆਵੇ ਤੇ ਜਾਵੇ ਕੁਰਸੀ ਪਰ ਸਦਾ ਨਹੀਂ ਏਸ ਨੇ ਸੰਗ ਜਾਣਾ
ਕੀਲੇ ਸੱਪ ਦੀ ਤਰਾਂ ਸੀਲ ਜਾਪੇ ਪਤਾ ਨਹੀਂ ਕਦੋਂ ਏਸ ਨੇ ਡੰਗ ਜਾਣਾ
ਵੈਰੀ ਬਣਦੇ ਯਾਰ ਪਤਾ ਨਹੀ ਕਿਹਨੇ ਕੀਹਦੇ ਰੰਗ ਚ ਹੈ ਰੰਗ ਜਾਣਾ
ਨਾਲ ਤੁਰਨ ਵਾਲਿਆਂ ਪਤਾ ਨਹੀ ਕਦੋ ਵੈਰੀ ਦੀ ਖੰਗ ਚ ਖੰਗ ਜਾਣਾ
ਕੁਝ ਕਿਸੇ ਦਾ ਨਹੀਂ ਜਾਣਾ ਕੁਰਸੀ ਦੀ ਖੇਡ ਚ ਹੋ ਪੰਜਾਬ ਨੇ ਨੰਗ ਜਾਣਾ
ਮੌਕਾ ਸਾਂਭ ਲਵੋ ਟਿੰਡਾਂ ਬੰਨ੍ਹਦਿਆਂ ਬੰਨ੍ਹਦਿਆਂ ਹੈ ਵਾਰੀ ਨੇ ਲੰਘ ਜਾਣਾ
ਐਡਵੋਕੇਟ ਸੱਤਪਾਲ ਸਿੰਘ ਦਿਓਲ

Address

Chamber No. 2 Court Complex Sardulgarh
Sardulgarh
151507

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 2pm

Telephone

919878170771

Website

Alerts

Be the first to know and let us send you an email when Satpal deol advocate posts news and promotions. Your email address will not be used for any other purpose, and you can unsubscribe at any time.

Share