22/05/2026
ਵੱਡੇ ਸੂਰਮੇ ਲੜਾਈ ਬਰਾਬਰ ਦੇ ਨਾਲ ਕਰ ਪਿਛੇ ਵਾਰ ਤਾਂ ਲੋਕ ਦੁਸ਼ਮਣ ਦੇ ਨੀ ਕਰਦੇ ਤੇ ਇਹ ਸੂਰਮਾ ਮਾਂ ਦੀ ਉਮਰ ਦੀ ਬੀਬੀ ਜੋ ਲੜਾਈ ਰੋਕ ਰਹੀ ਦੇ ਪਿਛੇ ਲੱਤ ਮਾਰ ਰਿਹਾ। ਸ਼ਰਮ ਕਰ ਇਹੋ ਜਿਹੀ ਤੇਰੀ ਮਰਦਾਨਗੀ
ਨੋਜੁਵਾਨ ਪੰਜਾਬ ਦੇ ਮਾਤਾ ਦੇ ਪਿੱਛੇ ਲੱਤ ਮਾਰਕੇ
ਆਪਣੇ ਆਪ ਨੂੰ ਯੋਧੇ ਸਮਝਦੇ ਨੇ।
ਲਾਅਨਤਾ ਇਹੋ ਜਿਹਿਆ ਤੇ,
ਸਾਡੀ ਕਿਸੇ ਟਿੱਪਰਾਂ ਵਾਲਿਆ ਨਾਲ ਦੁਸ਼ਮਣੀ ਨੀ ਪਰ ਜੇ ਉਹ ਸਾਡੀ ਧੀਆ ਭੈਣਾ ਨਾਲ ਏਦਾ ਕਰਨਗੇ ਬਖਸ਼ੇ ਨਹੀਂ ਜਾਣਗੇ।
ਮਸਲਾ “ਬੂਟ” ਵਿਖੇ ਚਲਦੀ ਗ਼ੈਰਕਾਨੂੰਨੀ ਖੱਡ ਦੇ ਟਿੱਪਰਾਂ ਵਾਲਿਆ ਨੇ ਜਦੋਂ ਸਕੂਲ ਬਸ ਦਾ ਰਾਹ ਰੋਕਿਆ ਤਾਂ ਲੋਕਾਂ ਨੇ ਵਿਰੋਧ ਕੀਤਾ ਤਾਂ ਹੋਏ ਝਗੜੇ ਤੋਂ ਬਾਅਦ ਸੁਖਵਿੰਦਰ ਸਿੰਘ ਦੇ ਘਰ ਤੇ ਏਨਾ ਹਮਲਾ ਬੋਲ ਦਿੱਤਾ ਅਤੇ ਔਰਤਾਂ ਬੱਚੇ ਸਭ ਨੂੰ ਬਰਾਬਰ ਲਿਆ, ਜਿਹਨਾਂ ਵਿਚੋ ਇੱਕ ਪੀਚ ਪਰਨੇ ਵਾਲੇ ਨੇ ਜਿਸਦਾ ਨਾਮ ਸਰਬਜੀਤ ਲਾਡੀ ਹੈ ਜਿਸ ਦੀ ਪਤਨੀ ਪਿੰਡ ਢੇਰੀ ਦੀ ਮੈਂਬਰ ਪੰਚਾਇਤ ਹੈ ਨੇ ਪਹਿਲਾਂ ਭਾਬੀ ਨੂੰ ਧੱਕਾ ਮਾਰਿਆ ਫਿਰ ਉਸ ਦੀ ਮਾਤਾ ਦੇ ਪਿਛੇ (ਨਿੱਜੀ) ਅੰਗ ਤੇ ਲੱਤ ਮਾਰੀ।
ਪਿਛਲੇ ਸਾਲ ਅਸੀ ਸਸਰਾਲੀ ਰੋਡ ਵਿਖੇ ਹੁੰਦੇ ਗ਼ੈਰਕਾਨੂੰਨੀ transportion ਵਿਰੁੱਧ ਲੜਕੇ ਟਿੱਪਰਾਂ ਵਾਲਿਆ ਨੂੰ ਸਬਕ ਸਿਖਾ ਚੁੱਕੇ ਹਾਂ ਤੇ ਹੁਣ ਦੂਜੀ ਧਿਰ ਨੇ ਲੋਕਾਂ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ ਤੇ ਅਸੀ ਹੁਣ ਇਸ ਬੂਟ ਖੱਡ ਵਾਲਿਆ ਵਿਰੁੱਧ ਵੀ ਡਟੇ ਹਾਂ ਫਿਰ ਬੇਸ਼ਕ ਇਹ ਮੇਰੇ ਜਾਣਕਰ ਹੋਣ, ਨਾਲ ਪੜਦੇ ਰਹੇ ਹੋਣ, ਜਦੋਂ ਗੱਲ ਲੋਕ ਹਿੱਤ ਦੀ ਹੁੰਦੀ ਹੈ ਤਾਂ ਅਸੀ ਮੈਂ ਸਿਰਫ ਲੋਕਾ ਨਾਲ ਖੜਦੇ ਹਾਂ। ਇਹ ਬਰਦਾਸ਼ ਨਹੀਂ ਕੀਤਾ ਜਾਵੇਗਾ। ਫਿਰ ਦੂਜੇ ਕੋਈ ਵੀ ਹੋਵੇ। ਸਰਕਾਰ ਹੋਵੇ, ਰਿਸ਼ਤੇਦਾਰ ਹੋਵੇ ਜਾਣਕਾਰ ਹੋਵੇ ਜਾਂ ਦੁਸ਼ਮਣ।