07/07/2024
ਅੱਜ ਮਿਤੀ 7 ਜੁਲਾਈ 2024 ਨੂੰ ਹੋਟਲ ਕਬਾਨਾ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਨਾਲ ਮੀਟਿੰਗ ਹੋਈ॥ ਸਾਥੀਓੁ, 4 ਜੁਲਾਈ 2024 ਨੂੰ NSQF ਯੂਨੀਅਨ ਕਮੇਟੀ ਦੀ ਰੈਲੀ ਮੁੱਖ ਮੰਤਰੀ ਦੀ ਕੋਠੀ ਅੱਗੇ ਸੀ ਪਰ ਮੀਟਿੰਗ ਮਿਲਣ ਕਾਰਨ ਰੈਲੀ ਅੱਗੇ ਪਾਈ ਸੀ ॥
ਮੀਟਿੰਗ ਚ ਬਹੁਤਾਤ ਸਾਥੀ ਹਾਜਿਰ ਹੋਏ ॥ ਮਾਨਯੋਗ ਸਿੱਖਿਆ ਮੰਤਰੀ ਵੱਲੋਂ ਬੜਾ ਪੋਸਟਿਵ response ਮਿਲਿਆ ਅਤੇ ਮੰਤਰੀ ਸਾਬ ਨੇ ਕਿਹਾ ਕਿ ਬਹੁਤ ਜਲਦੀ ਤੁਹਾਡਾ ਹੋਰ 5% ਤਨਖਾਹ ਵਾਧਾ ਲੱਗ ਜਾਵੇਗਾ ਅਤੇ ਨਾਲ ਹੀ ਕੋਈ ਸੋਸਾਇਟੀ ਬਣਾ ਕਿ ਭਵਿੱਖ ਵਿੱਚ ਪਾਲਿਸੀ ਬਣਾਓੁਣ ਦੀ ਗੱਲ ਕੀਤੀ ਜਾਵੇਗੀ ॥ ICSS ਕੰਪਨੀ ਦੀ ਪਿਛਲੇ ਤਿੰਨ ਮਹੀਨਿਆਂ ਦੀ ਤਨਖਾਹ ਨ ਆਉਣ ਕਾਰਨ ਕੰਪਨੀ ਤੇ ਕਾਰਵਾਈ ਤੇ ICSS ਦੀ 2019 ਚ ਰੋਕੀ ਤਨਖਾਹ ਜਲਦ ਦੇਣ ਦੀ ਕੀਤੀ ਗੱਲ॥ LABOURNET ਕੰਪਨੀ ਵਿਰੁੱਧ FIR ਦਰਜ ਕਰਵਾਓੁਣ ਦੀ ਗੱਲ ਕੀਤੀ ਜਿਸ ਕੰਪਨੀ ਨੇ VTS ਨਾਲ ਧੌਖਾ ਕੀਤਾ ਹੈ॥ ਹਰਿਆਣਾ ਤਰਜ਼ ਤੇ ਤਨਖਾਹ ਵਾਧੇ ਤੇ ਗੱਲ ਕੀਤੀ ਗਈ ਜਿਸ ਚ ਮੰਤਰੀ ਸਾਬ ਨੇ ਹਰਿਆਣਾ ਦਾ ਵੇਰਵਾ ਦੇ ਹੱਲ ਕਰਨ ਦੀ ਗੱਲ ਕੀਤੀ॥
NSQF ਕਮੇਟੀ ਵੱਲੋ ਕੰਪਨੀਆਂ ਬਾਹਰ ਕੱਢਣ ਦੀ ਗੱਲ ਵੀ ਕੀਤੀ ਗਈ ਜਿਸ ਤੇ ਮੰਤਰੀ ਸਾਬ ਨੇ ਕਿਹਾ ਅਗਲੇ ਹਫਤੇ ਤੁਸੀ ਤਿੰਨ ਕਮੇਟੀ ਮੈਂਬਰ ਮੇਰੇ ਕੋਲ ਆ ਜਾਓੁ ਤੇ ਓੁਸਦਾ ਵਿਚਾਰ ਕਰਕੇ ਹੱਲ ਕਰਾਂਗੇ॥
ਸੋ ਮੀਟਿੰਗ ਚ ਪੁੱਜਣ ਵਾਲੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ✍️
🙏NSQF ਵੋਕੇਸਨਲ ਅਧਿਆਪਕ ਕਮੇਟੀ( ਪੰਜਾਬ)🙏