Mansa rice millers

Mansa rice millers Contact information, map and directions, contact form, opening hours, services, ratings, photos, videos and announcements from Mansa rice millers, Lawyer & Law Firm, Mansa.

07/10/2023

Parvesh Singla: ਕੱਲ ਤੋਂ ਸ਼ੈਲਰ ਮਾਲਕਾਂ ਹੜਤਾਲ ਕਰੋ ਨਹੀਂ ਤਾਂ ਸਾਰੇ ਸ਼ੈਲਰ ਸਰਕਾਰ ਬੰਦ ਕਰਾ ਦਿਉ ਕੋਈ ਵੀ ਜੀਰੀ ਨਾ ਲਗਾ ਸ਼ੈਲਰ ਮਾਲਕਾਂ ਸਾਰੇ ਬੰਦ ਕਰਕੇ ਸਰਕਾਰ ਨੂੰ ਕਹਿ ਦਿਊ ਤੂੰ ਚਲਾ ਲੇ

04/08/2017

ਰਾਈਸ ਮਿੱਲਰਸ ਐਸੋਸੀਏਸ਼ਨ ( ਪੰਜਾਬ ) ਦੇ ਇਕ ਡੈਲੀਗੇਸ਼ਨ ਨੇ ਆਪਣੇ ਪ੍ਰਧਾਨ ਗਿਆਨ ਚੰਦ ਭਾਰਦਵਾਜ ਜੀ ਦੀ ਅਗਵਾਈ ਵਿਚ ਮੇਰੇ ਘਰ ਵਿਚ ਮੇਰੇ ਨਾਲ ਮੁਲਾਕਾਤ ਕੀਤੀ | ਉਨ੍ਹਾਂ ਨੇ ਮੈਨੂ ਇੱਕ ਮੈਮੋਰੰਡਮ ਪੇਸ਼ ਕੀਤਾ ਜਿਸ ਵਿਚ ਝੋਨੇ ਦੀ ਢੋਆ-ਢੁਆਈ, ਲੋਡਿੰਗ ਅਤੇ ਅਨੌਲੋਡਿੰਗ ਲਈ ਇੱਕ ਫਲੈਟ ਰੇਟ ਦੀ ਮੰਗ ਕੀਤੀ ਗਈ ਹੈ , ਨਾਲ ਹੀ ਮਿਲਿੰਗ ਅਕਾਊਟ ਨੂੰ ਅੰਤਿਮ ਰੂਪ ਦੇਣ ਅਤੇ ਝੋਨੇ ਦੇ ਭੰਡਾਰਨ ਲਈ ਨਿਯਮਾਂ ਨੂੰ ਨਿਰਧਾਰਤ ਕਰਨ ਵਿਚ ਮੇਰਾ ਦਖਲ ਦੀ ਮੰਗ ਕੀਤੀ ਹੈ |
ਮੈਂ ਉਨ੍ਹਾਂ ਨੂੰ ਯਕੀਨ ਦਵਾਯਾ ਹੈ ਕਿ ਸਰਕਾਰ ਉਹਨਾਂ ਦੀਆ ਮੰਗਾਂ ਉੱਤੇ ਜ਼ਰੂਰ ਵਿਚਾਰ ਕਰੇਗੀ ਅਤੇ ਅਗਲੇ ਸਾਲ ਲਈ ਕਸਟਮ ਮਿਲਿੰਗ ਪਾਲਿਸੀ ਨੂੰ ਸਾਰੇ ਸਬੰਧਤ ਹਿੱਸੇਦਾਰਾਂ ਦੇ ਵਿਚਾਰ ਅਤੇ ਉਨ੍ਹਾਂ ਦਿਆਂ ਮੰਗਾਂ ਜਿਵੇਂ ਕਿ ਮੈਮੋਰੰਡਮ ਵਿੱਚ ਸੂਚੀਬੱਧ ਹਨ, ਤੇ ਵਿਚਾਰ ਤੋਂ ਬਾਅਦ ਹੀ ਤਿਆਰ ਕੀਤਾ ਜਾਵੇਗਾ| ਮੈ ਉਹਨਾਂ ਨੂੰ ਭਰੋਸਾ ਦਵਾਯਾ ਕਿ ਨਿਰੰਤਰ ਬਿਜਲੀ ਸਪਲਾਈ ਨੂੰ ਵੀ 5 ਰੁਪਏ ਪ੍ਰਤੀ ਯੂਨਿਟ 'ਤੇ ਯਕੀਨੀ ਬਣਾਇਆ ਜਾਵੇਗਾ ਜਿਸ ਨਾਲ ਓਹੋ ਹੋਰਨਾਂ ਸੂਬਿਆਂ ਦੀਆਂ ਇਕਾਇਆਂ ਨਾਲ ਮੁਕਾਬਲਾ ਕਰ ਸਕਣਗੇ |

A delegation of the Rice Millers Association (Pb.), led by its president Gian Chand Bhardwaj ji had called on me at my residence. They presented me with a memorandum which demands a flat rate to be fixed for transportation, loading and unloading of paddy, as well as my intervention in finalizing the milling accounts and setting norms for storage of paddy.
I have assured them that the Custom Milling Policy for the next year would be formulated only after considering the views of all the concerned stakeholders and their demands as listed in the memorandum would be given due consideration. I have also ensured uninterrupted quality power supply at Rs. 5/-per unit to all rice milling units, and assured them that their problems would be examined sympathetically by my government.

19/06/2017

ਮਾਨਸਾ ਜਿਲ੍ਹੇ ਦੀ ਸ਼ੈਲਰ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਗਈ ਸੀ ਜਿਸ ਵਿਚ ਰਾਜ ਕੁਮਾਰ ਦਾਨੇਵਾਲੀਆ ਨੂੰ ਮਾਨਸਾ ਜਿਲ੍ਹੇ ਦਾ ਪਰਧਾਨ ਬਨਾਉਆ ਗਿਆ

18/06/2017

Mansa rice association raj kumar dhaniwalia

16/06/2017

ਰਾਈਸ ਮਿੱਲਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਜੈਨ ਨੇ ਦੱਸਿਆ ਕਿ ਮਿੱਲਰਜ਼ ਨੇ ਕਰੋੜਾਂ ਰੁਪਇਆ ਸਰਕਾਰੀ ਏਜੰਸੀਆਂ ਤੋਂ ਲੈਣਾ ਹੈ ਪਰ ਉਹ ਬੈਂਕਾਂ ''ਚ ਲੱਖਾਂ ਰੁਪਏ ਦਾ ਵਿਆਜ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ 2016-17 ਦੀ ਝੋਨੇ ਦੀ ਮਿਲਿੰਗ ਦਾ ਜੋ ਸਰਕਾਰੀ ਭਰਤੀ ਦਾ ਬਾਰਦਾਨਾ ਮਿੱਲਰਜ਼ ਕੋਲ ਪਿਆ ਹੋਇਆ ਹੈ ਉਸ ਦਾ ਵੀ ਪੱਤਰ ਅਜੇ ਪੰਜਾਬ ਸਰਕਾਰ ਨੇ ਰਿਲੀਜ਼ ਨਹੀਂ ਕੀਤਾ ਹੈ ਜਿਸ ਕਾਰਨ 2016-17 ਦੇ ਬਿੱਲ ਵੀ ਫਾਈਨਲ ਨਹੀਂ ਹੋ ਰਹੇ। ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਜੂਨ ਦੇ ਪਹਿਲੇ ਹਫਤੇ ਹੀ ਬਾਰਦਾਨਾ ਅਗਲੀ ਫਸਲ ਨੂੰ ਲਗਾਉਣ ਦਾ ਪੱਤਰ ਰਿਲੀਜ਼ ਕਰ ਦਿੱਤਾ ਜਾਂਦਾ ਸੀ ਪਰ ਇਸ ਵਾਰ ਵਿਭਾਗ ਦਾ ਮੰਤਰੀ ਨਾ ਹੋਣ ਕਾਰਨ ਅਜਿਹਾ ਨਹੀਂ ਹੋ ਰਿਹਾ। ਉਨ੍ਹਾਂ ਮੁੱਖ ਮੰਤਰੀ ਤੋਂ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ 2017-18 ਲਈ ਇਕ ਭਰਤੀ ਦਾ ਬਾਰਦਾਨਾ ਲਗਾਉਣ ਲਈ ਏਜੰਸੀਆਂ ਨੂੰ ਹੁਕਮ ਜਾਰੀ ਕਰੇ। ਨਵੀਂ ਮਿਲਿੰਗ ਪਾਲਿਸੀ ਬਾਰੇ ਵੀ ਸਮਾਂ ਰਹਿੰਦਿਆਂ ਰਾਈਸ ਮਿੱਲਰਜ਼ ਨੂੰ ਸੂਚਿਤ ਕਰ ਦਿੱਤਾ ਜਾਵੇ ਤਾਂ ਕਿ ਉਹ ਤਿਆਰੀ ਕਰ ਸਕਣ।

21/01/2017

Jado congress party 2009 de bich Khander ch se Rice Miller Nu Ta Malwa District ne 200/-Qut dita c only congress party nu vote deo

09/10/2016

Jai mata de all rice millers mansa nu

30/09/2016

Aj sham Nu Gidderbaha आरतीते दी दुकान च किसान ने जहर खा गया किसान सिर 100000/- करज se

29/09/2016

ਝੋਨੇ ਦੀ ਖਰੀਦ ਬਾਰੇ ਦਾਅਵਿਆਂ ਦੀ ਖੁੱਲ੍ਹੀ ਪੋਲ
ਚੰਡੀਗੜ੍ਹ: ਸੂਬੇ ਵਿੱਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਬਾਰੇ ਬਾਦਲ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਲਈ ਰਿਜ਼ਰਵ ਬੈਂਕ ਵੱਲੋਂ 26 ਹਜ਼ਾਰ ਕਰੋੜ ਰੁਪਏ ਦੀ ਲਿਮਟ ਜਾਰੀ ਕਰਨ ਦੀ ਸਹਿਮਤੀ ਪ੍ਰਗਟਾਈ ਹੈ ਪਰ ਖੁਰਾਕ ਤੇ ਸਿਵਲ ਸਪਾਲਾਈ ਵਿਭਾਗ ਕੋਲ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵੱਲੋਂ ਝੋਨੇ ਦੀ ਖਰੀਦ ਕਰਨ ਲਈ ਕੈਸ਼ ਕ੍ਰੈਡਿਟ ਲਿਮਿਟ (ਸੀ.ਸੀ.ਐਲ.) ਜਾਰੀ ਕਰਨ ਨੂੰ ਪ੍ਰਵਾਨਗੀ ਸਬੰਧੀ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਹੈ। ਇਸ ਗੱਲ ਦਾ ਪ੍ਰਗਟਾਵਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਡਾਇਰਕੈਕਟ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਕੀਤਾ ਹੈ।

ਡਾਇਰੈਕਟਰ ਦਾ ਕਹਿਣਾ ਹੈ ਕਿ ਕੈਸ਼ ਕ੍ਰੈਡਿਟ ਲਿਮਟ ਸਬੰਧੀ ਆਲਾ ਅਧਿਆਰੀਆਂ ਮੁੰਬਈ ਵਿੱਚ ਮੀਟਿੰਗਾਂ ਤਾਂ ਹੋਈਆ ਹਨ ਪਰ ਹਾਲੇ ਤੱਕ ਕੋਈ ਲਿਮਟ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਆਰ.ਬੀ.ਆਈ. ਵੱਲੋਂ ਲਿਮਟ ਜਾਰੀ ਕਰਨ ਦਾ ਉਮੀਦ ਹੈ। ਮੰਡੀ ਬੋਰਡ ਦੇ ਚੇਅਰਮੈਨ ਅਜ਼ਮੇਰ ਸਿੰਘ ਲੱਖੋਵਾਲ ਦਾ ਕਹਿਣ ਹੈ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਸਰਕਾਰੀ ਖਰੀਦ ਲਈ ਰਿਜ਼ਰਵ ਬੈਂਕ ਵੱਲੋਂ 26 ਹਜ਼ਾਰ ਕਰੋੜ ਰੁਪਏ ਦੀ ਲਿਮਟ ਜਾਰੀ ਕਰਨ ਲਈ ਸਹਿਮਤੀ ਪ੍ਰਗਟਾਈ ਹੈ।

ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਕਣਕ ਖਰੀਦ ਦੇ ਸੀਜ਼ਨ ਵਿੱਚ ਪੰਜਾਬ ਵਿੱਚ ਕਥਿਤ ਅਨਾਜ ਘਪਲਾ ਸਾਹਮਣਾ ਆਉਣ ਕਾਰਨ ਆਰ.ਬੀ.ਆਈ. ਨੇ ਅਨਾਜ ਖਰੀਦਣ ਲਈ ਕੈਸ਼ ਕ੍ਰੈਡਿਟ ਲਿਮਟ ਜਾਰੀ ਕਰਨ ਤੋਂ ਨਾਂਹ ਕਰ ਦਿੱਤੀ ਸੀ ਜਿਸ ਦਾ ਕਿ ਬਾਅਦ ਵਿੱਚ ਕੇਂਦਰ ਸਰਕਾਰ ਵੱਲੋਂ ਦਖਲਅੰਦਾਜੀ ਕਾਰਨ ਲਿਮਟ ਜਾਰੀ ਕੀਤੀ ਗਈ ਸੀ। ਇਸ ਲਈ ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਵਿੱਚ ਝੋਨਾ ਖਰੀਦਣ ਸਬੰਧੀ ਰਿਜ਼ਰਵ ਬੈਂਕ ਵੱਲੋਂ ਲਿਮਟ ਜਾਰੀ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ।

First Published: Thursday, 29 September 2016 6:06 PM 00Share
- - - - - - - - - Advertisement - - - - - - - - -

28/09/2016

Punjabi News > Agriculture > ਸ਼ੈਲਰਾਂ ਨੂੰ ਜ਼ਿੰਦਰੇ ਲਾਕੇ ਚਾਬੀਆਂ ਮੁੱਖ ਮੰਤਰੀ ਨੂੰ ਸੌਂਪਣਗੇ ਸ਼ੈਲਰ ਮਾਲਕ
ਸ਼ੈਲਰਾਂ ਨੂੰ ਜ਼ਿੰਦਰੇ ਲਾਕੇ ਚਾਬੀਆਂ ਮੁੱਖ ਮੰਤਰੀ ਨੂੰ ਸੌਂਪਣਗੇ ਸ਼ੈਲਰ ਮਾਲਕ
Last Updated: Wednesday, 28 September 2016 12:00 PM
Share
ਸ਼ੈਲਰਾਂ ਨੂੰ ਜ਼ਿੰਦਰੇ ਲਾਕੇ ਚਾਬੀਆਂ ਮੁੱਖ ਮੰਤਰੀ ਨੂੰ ਸੌਂਪਣਗੇ ਸ਼ੈਲਰ ਮਾਲਕ
ਚੰਡੀਗੜ੍ਹ: ਪੰਜਾਬ ਦੇ ਸ਼ੈਲਰ ਮਾਲਕਾਂ ਨੇ ਸਰਕਾਰ ਵੱਲੋਂ ਬਾਰਦਾਨੇ ਦੇ 1100 ਕਰੋੜ ਰੁਪਏ ਦੇ ਬਕਾਇਆਂ ਦੀ ਅਦਾਇਗੀ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਸ਼ੈਲਰਾਂ ਨੂੰ ਜ਼ਿੰਦਰੇ ਲਾਕੇ ਚਾਬੀਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪਣ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਸਰਕਾਰ ਵੱਲੋਂ ਬਾਰਦਾਨੇ ਦੇ 1100 ਕਰੋੜ ਰੁਪਏ ਦੇ ਬਕਾਇਆਂ ਦੀ ਅਦਾਇਗੀ ਨਾ ਕੀਤੇ ਜਾਣ ਤੋਂ ਭੜਕੇ ਸ਼ੈਲਰ ਮਾਲਕਾਂ ਨੇ ਇਸ ਸੀਜ਼ਨ ਦੌਰਾਨ ਝੋਨੇ ਦੀ ਮਿਲਿੰਗ ਅਤੇ ਸਟੋਰੇਜ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਜ਼ਿਲ੍ਹਾ ਰਾਈਸ ਮਿਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਆਗੂ ਗੁਰਦੀਪ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਪਟਿਆਲਾ ਵਿਖੇ ਹੋਈ ਮੀਟਿੰਗ ਵਿੱਚ ਲਿਆ ਗਿਆ।

ਚੀਮਾ ਨੇ ਦੱਸਿਆ ਕਿ ਅਜਿਹਾ ਫੈਸਲਾ ਪੰਜਾਬ ਭਰ ਦੇ ਸ਼ੈਲਰ ਮਾਲਕਾਂ ਨੇ ਲਿਆ ਹੈ, ਜਿਸ ਤਹਿਤ ਜ਼ਿਲ੍ਹਾ ਪੱਧਰ ‘ਤੇ ਅਜਿਹੇ ਬਾਈਕਾਟ ਦਾ ਨਿਰਣਾ ਲਿਆ ਗਿਆ ਹੈ। ਪੰਜਾਬ ਭਰ ਦੇ ਸ਼ੈਲਰ ਮਾਲਕਾਂ ਦਾ ਬਾਰਦਾਨੇ ਸਬੰਧੀ 1100 ਕਰੋੜ ਰੁਪਇਆ ਭਾਵੇਂ ਕਿ ਐਫ.ਸੀ.ਆਈ. ਵੱਲ ਰਹਿੰਦਾ ਸੀ, ਪਰ ਐਫ.ਸੀ.ਆਈ ਵੱਲੋਂ ਇਸ ਦੀ ਰਾਜ ਸਰਕਾਰ ਨੂੰ ਅਦਾਇਗੀ ਕਰ ਦੇਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਇਹ ਬਕਾਏ ਚੁਕਤਾ ਨਹੀਂ ਕੀਤੇ ਜਾ ਰਹੇ।

ਇਸ ਤੋਂ ਇਲਾਵਾ ਪਨਗਰੇਨ ਵੱਲੋਂ ਤਾਂ ਟਰਾਂਸਪੋਰਟੇਸ਼ਨ ਦਾ ਕਰੋੜਾਂ ਦਾ ਬਕਾਇਆ ਵੀ ਨਹੀਂ ਦਿੱਤਾ। ਲੇਵੀ ਦੇ ਪੈਸੇ ਵੀ ਉਨ੍ਹਾਂ ‘ਤੇ ਜਬਰਦਸਤੀ ਪਾਏ ਜਾ ਰਹੇ ਹਨ ਤੇ ਮਿਲਿੰਗ ਸਬੰਧੀ ਮਿਲਣ ਵਾਲੇ 10 ਰੁਪਏ ਵੀ ਬੰਦ ਕਰ ਦਿੱਤੇ ਗਏ ਹਨ। ਜਿਸ ਕਰਕੇ ਪੰਜਾਬ ਦੇ ਤਿੰਨ ਹਜ਼ਾਰ ਸ਼ੈਲਰ ਬੰਦ ਹੋਣ ਕਿਨਾਰੇ ਹਨ। ਮੀਟਿੰਗ ਵਿੱਚ ਮੁਲਖ ਰਾਜ ਗੁਪਤਾ, ਸੰਜੇ ਭੀਤ, ਸੰਟੀ ਗੋਇਲ, ਆਸ਼ੂ ਗਰਗ, ਹਨੀਸ਼ ਗੋਇਲ, ਜਤਿੰਦਰ ਟੀਨੂੰ ਬਾਂਸਲ, ਰਜਿੰਦਰ ਪੱਪੂ, ਦਿਲਬਾਗ ਸਿੰਘ, ਦਵਿੰਦਰ ਬੱਗਾ, ਅਸ਼ੋਕ ਗੋਇਲ, ਰਮੇਸ਼ ਪੱਪੂ ਅਤੇ ਰਾਜ ਕੁਮਾਰ ਹਾਜ਼ਰ ਸਨ।

Tags: ਰਾਈਸ ਮਿਲਿੰਗ ਐਸੋਸੀਏਸ਼ਨ First Published: Wednesday, 28 September 2016 11:57 AM 00Share
- - - - - - - - - Advertisement - - - - - - - - -

Address

Mansa
HI

Telephone

+919463401340

Website

Alerts

Be the first to know and let us send you an email when Mansa rice millers posts news and promotions. Your email address will not be used for any other purpose, and you can unsubscribe at any time.

Share