SIKH LEGAL WING Punjab

SIKH LEGAL WING Punjab Take Strict Legal Action Against crime related sikhism We give free leagal service to the crime related Sikhism also give free legal service to poor peoples
(273)

26/04/2026

Z5 ਤੇ ਪੰਜਾਬ ਖਾਸਕਰ ਸਿੱਖ ਵਿਰੋਧੀ ਡੌਕੂਮੈਂਟਰੀ ਲਾਰੈਂਸ ਓਫ ਪੰਜਾਬ ਨਾਮ ਦੀ ਸੀਰੀਜ਼ ਰਲੀਜ ਕੀਤੀ ਜਾ ਰਹੀ ਆ ਜਿਸਨੂੰ ਕਿਸੇ ਹਾਲਤ ਵਿਚ ਰਲੀਜ ਨਹੀ ਹੋਣ ਦਿਤਾ ਜਉ ਤੇ ਇਸਦੇ ਬੈਨ ਲਈ ਕਨੂੰਨ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਉ ਇਸ ਮੁਹਿੰਮ ਵਿਚ ਸਾਡੇ ਨਾਲ ਚਲੋ ਤਾਕਿ ਅਗੇ ਤੋਂ ਅਜਿਹੀ ਕੋਈ ਵੀ ਸੀਰੀਜ਼ ਨਾ ਬਣਾਈ ਜਾਵੇ।

ਹਮ ਤੋਂ ਵਿਛਵਗੁਰੂ ਹੈਂ 🤣🤣🤣
25/04/2026

ਹਮ ਤੋਂ ਵਿਛਵਗੁਰੂ ਹੈਂ 🤣🤣🤣

ਗੱਲ ਸੋਚਣ ਵਾਲੀ ਆ
23/04/2026

ਗੱਲ ਸੋਚਣ ਵਾਲੀ ਆ

ਭਗਤਾਂ ਦੇ ਅਖੌਤੀ ਹਿੰਦੂ ਰਾਸ਼ਟਰ ਦੀ ਅਖੌਤੀ ਰਾਜਧਾਨੀ ਉਤਰ ਪ੍ਰਦੇਸ਼ ਵਿਚ ਪਿਛਲੇ ਦਿਨੀ ਪਾਕਿਸਤਾਨ ਦੀ ਏਜੰਸੀ ਆਈ ਐਸ ਆਈ ਲਈ ਜਸੂਸੀ ਕਰਣ ਵਾਲੇ ਇਕ ਵੱ...
28/03/2026

ਭਗਤਾਂ ਦੇ ਅਖੌਤੀ ਹਿੰਦੂ ਰਾਸ਼ਟਰ ਦੀ ਅਖੌਤੀ ਰਾਜਧਾਨੀ ਉਤਰ ਪ੍ਰਦੇਸ਼ ਵਿਚ ਪਿਛਲੇ ਦਿਨੀ ਪਾਕਿਸਤਾਨ ਦੀ ਏਜੰਸੀ ਆਈ ਐਸ ਆਈ ਲਈ ਜਸੂਸੀ ਕਰਣ ਵਾਲੇ ਇਕ ਵੱਡੇ ਗਰੁੱਪ ਨੂੰ ਅਰੈਸਟ ਕੀਤਾ ਗਿਆ ਸੀ ਉਸੇ ਸੰਬੰਧ ਵਿਚ ਦੋ ਹੋਰ ਗ੍ਰਿਫਤਾਰੀਆਂ ਹੋਈਆਂ ਹਨ ਗਾਜੀਆਬਾਦ ਪੁਲਿਸ ਵਲੋਂ ਇਸ ਗਿਰੋਹ ਦੀ ਇਕ ਕੁੜੀ ਜਿਸਦਾ ਨਾਮ ਮੀਰਾ ਹੈ ਤੇ ਇਕ ਮੁੰਡਾ ਜਿਸਦਾ ਨਾਮ ਨੋਸ਼ਾਦ ਉਰਫ ਸਮੀਰ ਹੈ ਨੂੰ ਗ੍ਰਿਫਤਾਰ ਕੀਤਾ ਹੈ ਜਿਸਤੋ ਬਾਅਦ ਗ੍ਰਿਫਤਾਰ ਹੋਣ ਵਾਲਿਆਂ ਦੀ ਗਿਣਤੀ 21 ਹੋ ਗਈ ਹੈ ਜਿਹਨਾਂ ਵਿੱਚੋ ਮੁਖ ਦੋਸ਼ੀਆਂ ਦੇ ਨਾਮ ਮੀਰਾ ਪ੍ਰਜਾਪਤੀ,ਰੋਮੀਓ, ਮਹਿਕ, ਪ੍ਰਵੀਨ, ਰਾਜ ਵਾਲਮੀਕ ਸ਼ਿਵ ਵਾਲਮੀਕ, ਰਿਤਿਕ ਗੰਗਵਾਰ, ਗਣੇਸ਼, ਵਿਵੇਕ ਦੁਰ੍ਗੇਸ਼ ਕੁਮਾਰ, ਗਗਨ ਕੁਮਾਰ ਪ੍ਰਜਾਪਤ ਨੋਸ਼ਾਦ ਅਲੀ ਅਤੇ ਮੀਰਾ ਹਨ ਤੇ ਹੈਰਾਨੀ ਦੀ ਗਲ ਇਹ ਹੈ ਕੇ ਗ੍ਰਿਫਤਾਰ ਹੋਣ ਵਾਲੇ 21ਜਣਿਆ ਵਿੱਚੋ ਜਿਆਦਾਤਰ ਉਹ ਹਨ ਜੋ ਸਿੱਖਾਂ ਮੁਸਲਮਾਨਾਂ ਨੂੰ ਨਿੱਤ ਗੱਦਾਰ ਦੇਸ਼ ਦ੍ਰੋਹੀ ਅੱਤਵਾਦੀ ਵਰਗੇ ਸਰਟੀਫਿਕੇਟ ਜਾਰੀ ਕਰਦੇ ਹਨ l ਇਹ ਗਿਰੋਹ ਪਾਕਿਸਤਾਨ ਦੀ ਏਜੰਸੀ ਆਈ ਐਸ ਆਈ ਦੇ ਪਾਕਿਸਤਾਨ ਵਿਚਲੇ ਏਜੰਟ ਦੇ ਸਿਧੇ ਸੰਪਰਕ ਵਿਚ ਸਨ ਤੇ ਇਹਨਾ ਦਾ ਕੰਮ ਭਾਰਤੀ ਸੁਰੱਖਿਆ ਮਹਿਕਮਿਆਂ ਆਰਥਿਕ ਮਹਿਕਮਿਆਂ ਦੀ ਜਾਣਕਾਰੀ ਦੇ ਨਾਲ ਨਾਲ ਓਥੋਂ ਦੇ ਸੀ ਸੀ ਟੀਵੀ ਸੰਬੰਧੀ ਜਾਣਕਾਰੀ ਸਿਸਟਮ ਨੂੰ ਹੈਕ ਕਰਣ ਸਿਮ ਬਦਲਣ ਇਹਨਾ ਦੀ ਰਿਕਾਰਡਿੰਗ ਨੂੰ ਸਿਧਾ ਆਈ ਐਸ ਆਈ ਤਕ ਪਹੁੰਚਾਉਣ ਦੇ ਲਈ ਕੰਮ ਕਰਨਾ ਸੀ ਇਹਨਾ ਵਲੋਂ ਅਜਿਹੇ ਪੰਜਾਹ ਤੋਂ ਵੱਧ ਸੀ ਸੀ ਟੀਵੀ ਸਿਸਟਮ ਨੂੰ ਜਿਹੜੇ ਇਹਨਾ ਮਹਿਕਮਿਆਂ ਵਿਚ ਲਗੇ ਹੋਏ ਸਨ ਓਹਨਾ ਨੂੰ ਪੁਆਇੰਟ ਕਰ ਲਿਆ ਸੀ ਜਿਸ ਰਾਹੀਂ ਇਹਨਾ ਨੇ ਅਪਣਾ ਸਿਸਟਮ ਫਿੱਟ ਕਰਨਾ ਸੀ l ਇੰਨੀ ਵਡੀ ਗਿਣਤੀ ਵਿਚ ਗ੍ਰਿਫਤਾਰੀਆਂ ਤੋਂ ਬਾਅਦ ਇਹ ਗਲ ਸਾਫ ਹੋ ਗਈ ਹੈ ਕੇ ਫ਼ਿਲਮਾਂ ਵਿਚ ਹੀ ਇਹ ਆਪਣੇ ਆਪ ਨੂੰ ਇਹ ਧੁਰੰਦਰ ਸਾਬਿਤ ਕਰ ਸਕਦੇ ਹਨ ਅਸਲ ਜਿੰਦਗੀ ਵਿਚ ਇਹ ਕਿੰਨੇ ਕੁ ਜੋਗੇ ਨੇ ਸਾਰੀ ਦੁਨੀਆ ਨੂੰ ਪਤਾ ਹੈ ਕਥਾ ਕਹਾਣੀਆਂ ਫ਼ਿਲਮਾਂ ਨਾਟਕਾ ਵਿਚ ਇਹ ਕੁਝ ਵੀ ਕਰ ਸਕਦੇ ਹਨ ਅਸਲੀਅਤ ਵਿਚ 65 ਤੇ 71 ਦੀ ਜੰਗ ਵੰਗ ਸਾਬਣ ਦਾ ਪਾਣੀ ਪੀਕੇ ਪੇਟ ਖਰਾਬ ਹੋਣ ਕਰਕੇ ਪੋਸਟਾਂ ਬਦਲਵਾਉਣ ਵਾਲੇ ਸੂਰਮੇ ਹਨ ਪ੍ਰੋਪਗੰਡਾ ਕਰਣ ਅਤੇ ਕਥਾ ਕਹਾਣੀਆਂ ਗੱਪਾਂ ਨੂੰ ਸੱਚ ਸਾਬਿਤ ਕਰਣ ਲਈ ਬੇਸ਼ਰਮੀ ਨਾਲ ਝੂਠ ਬੋਲਣ ਵਿਚ ਮਾਹਿਰ ਲੋਕ ਹਨ ਇਹ ਤੇ ਇਹ ਸਾਰੀ ਦੁਨੀਆ ਜਾਣਦੀ ਹੈ ਬਾਕੀ ਜੇ ਗਲ ਹਿੰਦੂਸਤਾਨੀ ਵਿਕਾਊ ਮੀਡੀਆ ਦੀ ਕਰੀਏ ਤਾਂ ਇਸ ਜਸਸੀ ਗਿਰੋਹ ਵਿਚ ਇੰਨੀ ਵਡੀ ਗਿਣਤੀ ਵਿਚ ਹਿੰਦੂ ਧਰਮ ਨਾਲ ਸੰਬੰਧਤ ਲੋਕ ਸ਼ਾਮਿਲ ਨਾ ਹੁੰਦੇ ਤਾਂ ਮੀਡੀਆ ਵਲੋਂ ਕੀ ਕੁਝ ਕੀਤਾ ਜਾਦਾਂ ਸਬ ਨੂੰ ਪਤਾ ਹੈ l

ਪਿਛਲੇ ਦਿਨੀ ਮੱਧਪ੍ਰਦੇਸ਼ ਦੇ ਇੰਦੌਰ ਵਿਖ਼ੇ ਮਸ਼ਹੂਰ ਹਨੂਮਾਨ ਮੰਦਰ ਦੇ ਵਿਚ ਕੁਝ ਜਣਿਆ ਨੇ ਪੇਸ਼ਾਬ ਕਰਣ ਦੀ ਘਟਨਾ ਹੋਈ ਸੀ ਜੋ ਓਥੇ ਲਗੇ ਸੀ ਸੀ ਟੀਵੀ ਵ...
16/03/2026

ਪਿਛਲੇ ਦਿਨੀ ਮੱਧਪ੍ਰਦੇਸ਼ ਦੇ ਇੰਦੌਰ ਵਿਖ਼ੇ ਮਸ਼ਹੂਰ ਹਨੂਮਾਨ ਮੰਦਰ ਦੇ ਵਿਚ ਕੁਝ ਜਣਿਆ ਨੇ ਪੇਸ਼ਾਬ ਕਰਣ ਦੀ ਘਟਨਾ ਹੋਈ ਸੀ ਜੋ ਓਥੇ ਲਗੇ ਸੀ ਸੀ ਟੀਵੀ ਵਿਚ ਰਿਕੋਰਡ ਹੋ ਗਿਆ ਸੀ ਜਿਸ ਵਿਚ ਮੁੰਡੇ ਮੰਦਰ ਦੇ ਗ੍ਰਾਉੰਡ ਜੋਕਿ ਮੰਦਰ ਵਿਚ ਲਗੀ ਹਨੂਮਾਨ ਦੀ ਮੂਰਤੀ ਦੇ ਸਾਹਮਣੇ ਪੇਸ਼ਾਬ ਕਰਦੇ ਨਜਰ ਆਏ ਸੀ ਜਿਸਤੋ ਬਾਅਦ ਇਲਾਕੇ ਵਿਚ ਰੌਲਾ ਪੈ ਗਿਆ ਤੇ ਬਜਰੰਗ ਦਲ ਸਣੇ ਹੋਰ ਹਿੰਦੂਵਾਦੀ ਸੰਗਠਨਾਂ ਵਲੋਂ ਬਿਨਾਂ ਸੱਚ ਦਾ ਪਤਾ ਲਗਾਏ ਇਸਦਾ ਸਾਰਾ ਦੋਸ਼ ਮੁਸਲਮਾਨਾਂ ਸਿਰ ਪਾਕੇ ਇੰਦੌਰ ਵਿਚ ਹੰਗਾਮਾ ਕੀਤਾ ਤੇ ਮੁਸਲਿਮ ਧਰਮ ਨਾਲ ਸੰਬੰਧਤ ਦੁਕਾਨਾਂ ਤੇ ਹੋਰ ਵਪਾਰਿਕ ਜਗ੍ਹਾ ਤੇ ਪੱਥਰਾਵ ਕਰਕੇ ਸ਼ਹਿਰ ਬੰਦ ਕਰਵਾਇਆ ਸੀ l ਇਸ ਘਟਨਾ ਤੋਂ ਬਾਅਦ ਓਥੇ ਮਾਹੌਲ ਤਣਾਅ ਵਾਲਾ ਬਣ ਗਿਆ ਸੀ ਪਰ ਕੁਝ ਸਮਾਂ ਬਾਅਦ ਜਦੋ ਸੀ ਸੀ ਟੀਵੀ ਨਜਰ ਆ ਰਹੇ ਮੁੰਡਿਆਂ ਦੀ ਗ੍ਰਿਫਤਾਰੀ ਹੋਈ ਤਾਂ ਸਾਰੇ ਹੈਰਾਨ ਰਿਹ ਗਏ ਤੇ ਬਜਰੰਗ ਦਲ ਸਣੇ ਬਾਕੀ ਦੀਆਂ ਮੁਤਸਬੀ ਸਮਾਜ ਵਿਰੋਧੀ ਹਿੰਦੂ ਵਾਦੀ ਸੰਸਥਾਵਾਂ ਦਾ ਇਸ ਘਟਨਾ ਦੇ ਬਹਾਨੇ ਮੁਸਲਿਮ ਵਿਰੋਧੀ ਏਜੰਡਾ ਫੈਲਾਉਣ ਦਾ ਮੰਸੂਬਾ ਫੇਲ ਹੋ ਗਿਆ ਕਿਉਕਿ ਜਿਹੜੇ ਤਿੰਨ ਮੁੰਡੇ ਇਸ ਘਟਨਾ ਨੂੰ ਅੰਜਾਮ ਦੇ ਰਹੇ ਸੀ ਉਹ ਸਾਰੇ ਹਿੰਦੂ ਹੀ ਨਿਕਲੇ ਇਹਨਾ ਵਿੱਚੋ ਕੋਈ ਵੀ ਮੁਸਲਮਾਨ ਨਹੀ ਸੀ l ਅਰੈਸਟ ਹੋਏ ਮੁੰਡਿਆਂ ਦੇ ਨਾਮ ਸਮਯੇ ਅਹਿਰਵਾਰ, ਰਾਜਾ ਦੂਬੇ, ਤੇ ਅਰਪਿਤ ਚੌਹਾਨ ਹੈ ਇਥੋਂ ਤਕ ਕੇ ਇਕ ਮੁੰਡਾ ਰਾਜਾ ਦੂਬੇ ਉਸ ਬਾਹਮਣ ਵਰਗ ਨਾਲ ਸੰਬੰਧਤ ਹੈ ਜੋ ਹਿੰਦੂ ਧਰਮ ਵਿਚ ਆਪਣੇ ਆਪ ਨੂੰ ਸਬ ਤੋਂ ਵੱਡਾ ਤੇ ਰੱਬ ਦਾ ਧਰਤੀ ਉਪਰਲਾ ਦੂਤ ਸਮਝਦਾ ਹੈ ਇਹਨਾ ਦੀ ਗ੍ਰਿਫਤਾਰੀ ਤੋਂ ਬਾਅਦ ਸਾਰੀਆਂ ਸਮਾਜ ਵਿਰੋਧੀ ਹਿੰਦੂ ਸੰਸਥਾਵਾਂ ਨੂੰ ਲੱਕਵਾ ਮਾਰ ਗਿਆ ਕਿਉਕਿ ਓਹਨਾ ਦਾ ਮੁਸਲਿਮ ਵਿਰੋਧੀ ਏਜੰਡਾ ਫੇਲ ਹੋ ਗਿਆ ਇਸ ਗਲ ਦਾ ਸ਼ੁਕਰ ਹੈ ਕੇ ਘਟਨਾ ਸੀ ਸੀ ਟੀਵੀ ਵਿਚ ਕੈਦ ਹੋ ਗਈ ਨਹੀ ਤਾਂ ਸਚਾਈ ਸਾਹਮਣੇ ਨਹੀ ਆਉਣੀ ਸੀ ਤੇ ਨਜਾਇਜ਼ ਮੁੰਡਿਆਂ ਤੇ ਸਾਰਾ ਦੋਸ਼ ਮੜ ਦੇਣਾ ਸੀ ਪੁਲਿਸ ਤੇ ਪ੍ਰਸ਼ਾਸ਼ਨ ਨੂੰ ਚਾਹੀਦਾ ਕੇ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਹੋ ਸਕਦਾ ਇਹ ਸਬ ਕੁਝ ਹਿੰਦੂ ਵਾਦੀ ਸੰਗਠਨਾਂ ਵਲੋਂ ਜਾਣਬੁਝ ਕੇ ਕਰਵਾਇਆ ਗਿਆ ਹੋਵੇ ਤਾਂਕਿ ਇਸਦਾ ਦੋਸ਼ ਗ਼ੈਰ ਹਿੰਦੂਆਂ ਤੇ ਮੁਸਲਮਾਨਾਂ ਸਿਰ ਪਾ ਕੇ ਮਹੌਲ ਖਰਾਬ ਕੀਤਾ ਜਾ ਸਕੇ ਕਿਉਕਿ ਅਜਿਹੇ ਸਮਾਜ ਵਿਰੋਧੀ ਹਿੰਦੂ ਸੰਗਠਨ ਇਹ ਕੰਮ ਅਕਸਰ ਹੀ ਕਰਦੇ ਹਨ ਨਾਲ ਹੀ ਜਿਹਨਾਂ ਹਿੰਦੂਵਾਦੀ ਸੰਗਠਨਾਂ ਵਲੋਂ ਇਸ ਘਟਨਾ ਨੂੰ ਗਲਤ ਰੰਗਤ ਦੇਕੇ ਇਸਨੂੰ ਹਿੰਦੂ ਮੁਸਲਿਮ ਬਣਾ ਪੱਥਰ ਬਾਜੀ ਕੀਤੀ ਓਹਨਾ ਤੇ ਵੀ ਦੇਸ਼ ਵਿਰੋਧੀ ਧਾਰਾਵਾਂ ਹੇਠ ਕਾਰਵਾਈ ਕੀਤੀ ਜਾਵੇ ਕਿਉਕਿ ਜੇਕਰ ਅਜਿਹਾ ਸਿੱਖਾਂ ਜਾਂ ਮੁਸਲਮਾਨਾਂ ਨੇ ਕੀਤਾ ਹੁੰਦਾ ਤਾਂ ਓਹਨਾ ਤੇ ਅਜਿਹੀ ਕਾਰਵਾਈ ਜਰੂਰ ਹੁੰਦੀ l

ਆਪਣੀ ਸਿਫਤ ਤੇ ਵਾਹਵਾਹੀ ਤਾਂ ਹਰੇਕ ਕਰਦਾ ਪਰ ਜਦੋ ਕੋਈ ਤੀਜਾ ਥੋਡੀ ਸਿਫਤ ਤੇ ਵਾਹਵਾਹੀ ਕਰੇ ਉਹ ਮਾਣ ਵਾਲੀ ਗਲ ਹੁੰਦੀ ਹੈ ਇਸੇ ਤਰਾਂ ਆਪਣੇ ਧਰਮ  ਨ...
15/03/2026

ਆਪਣੀ ਸਿਫਤ ਤੇ ਵਾਹਵਾਹੀ ਤਾਂ ਹਰੇਕ ਕਰਦਾ ਪਰ ਜਦੋ ਕੋਈ ਤੀਜਾ ਥੋਡੀ ਸਿਫਤ ਤੇ ਵਾਹਵਾਹੀ ਕਰੇ ਉਹ ਮਾਣ ਵਾਲੀ ਗਲ ਹੁੰਦੀ ਹੈ ਇਸੇ ਤਰਾਂ ਆਪਣੇ ਧਰਮ ਨੂੰ ਵਧੀਆ ਤਾਂ ਹਰੇਕ ਦਸਦਾ ਪਰ ਜਦੋ ਕੋਈ ਤੀਜਾ ਜਿਹੜਾ ਥੋਡੇ ਧਰਮ ਤੋਂ ਬਿਲਕੁਲ ਵੱਖ ਹੁੰਦਾ ਉਹ ਤੁਹਾਡੇ ਧਰਮ ਦੀ ਰੱਜ ਕੇ ਸਿਫਤ ਕਰਦਾ ਤਾਂ ਇਹ ਸਾਰੀ ਕੌਮ ਲਈ ਮਾਣ ਵਾਲੀ ਗਲ ਹੁੰਦੀ ਹੈ ਇਸੇ ਤਰਾਂ ਬੰਬੇ ਦੇ ਮਸ਼ਹੂਰ ਡਾਨ ਹਾਜੀ ਮਸਤਾਨ ਦੀ ਧੀ ਨੇ ਰੱਜ ਕੇ ਸਿੱਖ ਕੌਮ ਦੀ ਤਰੀਫ ਕਰਦੇ ਸਿੱਖਾਂ ਨੂੰ ਹਿੰਦੂਸਤਾਨ ਵਿਚ ਵਸਦੀਆਂ ਹੋਰ ਕੌਮਾਂ ਤੋਂ ਵੱਧ ਦਲੇਰ ਇਮਨਦਾਰ ਕਹਿੰਦੇ ਸਿੱਖ ਕੌਮ 'ਤੇ ਆਪਣਾ ਅਟੁੱਟ ਭਰੋਸਾ ਜਤਾਇਆ ਹੈ। ਉਸ ਦਾ ਕਹਿਣਾ ਹੈ ਕਿ 'ਖਾਕੀ ਨੀਕਰ' ਵਾਲੇ ਜਿਹੜੇ ਮੇਰੇ ਅੱਬਾ ਦੇ ਜਿਉਦੇ ਹੋਏ ਓਹਨਾ ਦੇ ਪੈਰਾਂ ਵਿਚ ਰਹਿੰਦੇ ਸੀ ਤੇ ਆਪਣੇ ਆਪ ਨੂੰ ਅੱਬਾਂ ਦਾ ਵਫ਼ਾਦਾਰ ਦਸਦੇ ਸੀ ਪਰ ਮੇਰੇ ਅੱਬਾਂ ਦੀ ਮੌਤ ਤੋਂ ਬਾਅਦ ਇਹਨਾ ਖਾਕੀ ਧਾਰੀਆਂ ਦੀ ਵਫ਼ਾਦਾਰੀ ਬੇਈਮਾਨੀ ਵਿਚ ਬਦਲ ਗਈ ਵਾਲਿਆਂ ਕਿਉਕਿ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੰਗਲੇ ਸਣੇ ਹਰੇਕ ਕੀਮਤੀ ਚੀਜ ਤੇ ਨਜਾਇਜ਼ ਕਬਜ਼ਾ ਕਰ ਲਿਆ ਇਹ ਸਬ ਕੁਝ ਇਕ ਨੰਬਰ ਵਿਚ ਸੀ ਓਹਨਾ ਆਪਣੀ ਮੱਕਾਰੀ ਅਤੇ ਅਸਲ ਘਟੀਆ ਮਾਨਸਿਕਤਾ ਇਹ ਸੋਚ ਲਿਆ ਕੇ ਕਿ ਇੱਕ ਇਕੱਲੀ ਕੁੜੀ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕੇਗੀ। ਹਾਜੀ ਮਸਤਾਨ ਦੀ ਕੁੜੀ ਨੇ ਇਹ ਵੀ ਦੱਸਿਆ ਕੇ ਆਪਣੀ ਚੀਜ ਵਾਪਿਸ ਲੈਣ ਲਈ ਉਸਨੇ ਹਰੇਕ ਜਗ੍ਹਾ ਧੱਕੇ ਖਾਦੇ ਪਰ ਕਿਸੇ ਵਲੋਂ ਵੀ ਮੇਰਾ ਸਾਥ ਨਹੀ ਦਿਤਾ ਸਗੋਂ ਕਬਜ਼ਾ ਕਰਣ ਵਾਲੇ ਖਾਕੀ ਨਿੱਕਰ ਧਾਰੀਆਂ ਦੀ ਸਪੋਰਟ ਕੀਤੀ
ਹਾਜੀ ਮਸਤਾਨ ਦੀ ਧੀ ਦਾ ਕਹਿਣਾ ਹੈ ਕਿ ਉਸਨੇ ਹਿੰਦੂਸਤਾਨ ਵਿਚ ਵਸਦੇ ਹਰੇਕ ਧਰਮ ਦਾ ਇਤਿਹਾਸ ਪੜਿਆ ਹੈ ਜਿਸ ਵਿੱਚੋ ਸਿੱਖ ਧਰਮ ਦੇ ਸੁਨਹਿਰੀ ਇਤਿਹਾਸ ਬਾਰੇ ਪਤਾ ਚਲਿਆ ਸਿੱਖ ਇਤਿਹਾਸ ਦਲੇਰੀ ਤੇ ਹੋਰਨਾਂ ਲਈ ਕੁਰਬਾਨੀਆਂ ਦੇਣ ਦੀਆਂ ਘਟਨਾਵਾ ਨਾਲ ਭਰਿਆ ਹੋਇਆ ਹੈ ਕਿਉਕਿ ਸਿੱਖ ਇਤਿਹਾਸ ਅਸਲ ਹੈ ਹੋਰਨਾਂ ਧਰਮਾਂ ਵੰਗ ਕਥਾ ਕਹਾਣੀਆਂ ਨਹੀ l ਇਸ ਲਈ ਉਸ ਨੂੰ ਪੱਗਾਂ ਵਾਲੇ ਸਿੱਖ ਸਰਦਾਰਾਂ 'ਤੇ ਮਾਣ ਹੈ, ਕਿਉਕਿ ਸਿੱਖ ਹਮੇਸ਼ਾ ਮਜ਼ਲੂਮਾਂ ਦੀ ਬਾਂਹ ਫੜਦੇ ਹਨ। ਅਤੇ ਜ਼ਾਲਮ ਅਗੇ ਹਿੱਕ ਡਾਹ ਲੈਂਦੇ ਹਨ ਆਖਿਰ ਵਿਚ ਉਸ ਨੇ ਭਰੇ ਮਨ ਨਾਲ ਸਿੱਖ ਕੌਮ ਨੂੰ ਬੇਨਤੀ ਕੀਤੀ ਹੈ ਕਿ ਉਹ ਅੱਗੇ ਆਉਣ ਅਤੇ ਉਸ ਦੇ ਪਿਤਾ ਦੀ ਵਿਰਾਸਤ ਨੂੰ ਇਨ੍ਹਾਂ ਕਬਜ਼ਾਧਾਰੀਆਂ ਤੋਂ ਮੁਕਤ ਕਰਵਾਉਣ। ਇਹ ਸਿੱਖਾਂ ਦੇ ਉੱਚੇ ਕਿਰਦਾਰ ਦੀ ਇੱਕ ਵੱਡੀ ਮਿਸਾਲ ਹੈ ਸਾਨੂੰ ਇਸ ਗਲ ਤੇ ਮਾਣ ਹੋਣਾ ਚਾਹੀਦਾ ਹੈ ਅੱਜ ਵੀ ਲੋਕ ਇਨਸਾਫ਼ ਲਈ ਪੰਜਾਬ ਦੇ ਸਿੰਘਾਂ ਵੱਲ ਦੇਖਦੇ ਹਨ l ਹਿੰਦੂਸਤਾਨ ਦੀ ਬਹੁਗਿਣਤੀ ਸਮੇ ਸਮੇ ਦੀਆਂ ਸਰਕਾਰਾਂ ਅਤੇ ਏਜੰਸੀਆਂ ਵਲੋਂ ਸਾਨੂੰ ਬਦਨਾਮ ਕਰਣ ਲਈ ਨਿੱਤ ਝੂਠੇ ਨੇਰਿਟਿਵ ਸਿਰਜਦੀਆਂ ਹਨ ਸਮੇ ਸਮੇ ਤੇ ਜਾਗਰੂਕ ਸਿੱਖਾਂ ਵਲੋਂ ਝੂਠੇ ਨੇਰੇਟਿਵ ਦੀਆਂ ਧੱਜੀਆ ਉਡਾਈਆਂ ਜਾਂਦੀਆਂ ਹਨ l ਅੰਤਰਰਾਸ਼ਟਰੀ ਪੱਧਰ ਤੇ ਸਿੱਖ ਕੌਮ ਨੂੰ ਸਨਮਾਨ ਨਾਲ ਦੇਖਿਆ ਜਾਦਾਂ ਇਸ ਕਰਕੇ ਹਿੰਦੂਸਤਾਨ ਦੀ ਬਹੁਗਿਣਤੀ ਅਤੇ ਬਹੁਗਿਣਤੀ ਸਮਰਥਕ ਸਰਕਾਰਾਂ ਵਲੋਂ ਸਿੱਖਾਂ ਨੂੰ ਬਦਨਾਮ ਅਤੇ ਗਲਤ ਸਾਬਿਤ ਕਰਣ ਲਈ ਨਿੱਤ ਨਵੀਂ ਮੁਹਿੰਮ ਚਲਾਈ ਜਾਦੀ ਹੈ ਪਰ ਹਾਜ਼ੀ ਮਸਤਾਨ ਦੀ ਕੁੜੀ ਵਰਗੀਆਂ ਸਿੱਖ ਵਿਰੋਧੀ ਮੁਹਿੰਮ ਦੀ ਧੱਜੀਆ ਉਡਾ ਜਾਂਦੀਆਂ ਹਨ l

ਪੰਜਾਬ ਖਾਸਕਰ ਸਿੱਖਾਂ ਨੂੰ ਬਦਨਾਮ ਕਰਣ ਲਈ ਓਹਨਾ ਲਈ ਹਿਮਾਚਲ ਦੇ ਲੋਕਾਂ ਵਲੋਂ ਨਸ਼ੇੜੀ ਵਰਗਾ ਘਟੀਆ ਸ਼ਬਦ ਵੀ ਵਰਤਿਆ ਜਾਂਦਾ ਤੇ ਅਜਿਹਾ ਕਹਿਣ ਵਾਲੇ ਜ...
15/03/2026

ਪੰਜਾਬ ਖਾਸਕਰ ਸਿੱਖਾਂ ਨੂੰ ਬਦਨਾਮ ਕਰਣ ਲਈ ਓਹਨਾ ਲਈ ਹਿਮਾਚਲ ਦੇ ਲੋਕਾਂ ਵਲੋਂ ਨਸ਼ੇੜੀ ਵਰਗਾ ਘਟੀਆ ਸ਼ਬਦ ਵੀ ਵਰਤਿਆ ਜਾਂਦਾ ਤੇ ਅਜਿਹਾ ਕਹਿਣ ਵਾਲੇ ਜਿਆਦਾਤਰ ਭਾਰਤ ਦੇ ਬਹੁਗਿਣਤੀ ਵਰਗ ਨਾਲ ਸੰਬੰਧਤ ਹੁੰਦੇ ਹਨ ਜਦਕਿ ਹਿਮਾਚਲ ਨਸ਼ੇੜੀਆਂ ਲਈ ਸਵਰਗ ਹੈ ਜਿਥੇ ਨਸ਼ਾ ਸਰੇਆਮ ਮਿਲਦਾ ਦੇਸ਼ ਵਿਦੇਸ਼ ਤੋਂ ਜਿਆਦਾਤਰ ਲੋਕ ਆਪਣੇ ਨਸ਼ੇ ਦੀ ਪੂਰਤੀ ਲਈ ਹਿਮਾਚਲ ਦੇ ਵਿਚ ਜਾਂਦੇ ਹਨ ਚਿੱਟਾ ਗੰਜਾ ਚਰਸ ਓਥੇ ਆਮ ਹੈ ਪਰ ਪਿਛਲੇ ਦਿਨੀ ਹਿਮਾਚਲ ਦੀ ਸ਼ਿਮਲਾ ਪੁਲਿਸ ਵਲੋਂ ਚਿਟੇ ਤੋਂ ਵੀ ਮਹਿੰਗਾ ਅਤੇ ਘੱਟ ਮਾਤਰਾ ਵਿਚ ਜਿਆਦਾ ਨਸ਼ਾ ਕਰਣ ਵਾਲਾ ਐਲ ਐਸ ਡੀ ਨਾਮ ਦਾ ਨਸ਼ਾ ਬਰਾਮਦ ਕੀਤਾ ਹੈ ਜੋਕਿ ਗੋਲੀਆਂ ਦੇ ਰੂਪ ਵਿਚ ਮਿਲਦਾ ਪੁਲਿਸ ਵਲੋਂ 562
ਐਲ ਐਸ ਡੀ ਗੋਲੀਆਂ ਕਬਜ਼ੇ ਵਿਚ ਲਈਆਂ ਹਨ ਜਿਸਦੀ ਕੀਮਤ ਲਗਭਗ ਇਕ ਕਰੋੜ ਗਿਆਰਾਂ ਲੱਖ ਹੈ ਤੇ ਜਿਹਨਾਂ ਨੂੰ ਇਸ ਨਸ਼ੇ ਦੀ ਵਡੀ ਖੇਪ ਨਾਲ ਅਰੈਸਟ ਕੀਤਾ ਉਹ ਉਸ ਵਰਗ ਨਾਲ ਸੰਬੰਧਤ ਹਨ ਜਿਹਨਾਂ ਵਿਚ ਸਿੱਖ ਤੇ ਪੰਜਾਬ ਪ੍ਰਤੀ ਨਫ਼ਰਤ ਰੱਜ ਕੇ ਭਰੀ ਹੋਈ ਹੈ l ਸ਼ਿਮਲਾ ਪੁਲਿਸ ਵਲੋਂ ਪ੍ਰਿਆ ਸ਼ਰਮਾ ਉਮਰ 26ਸਾਲ ਵਾਸੀ ਸਿਰਮੌਰ ਹਿਮਾਚਲ ਅਤੇ ਸੰਦੀਪ ਸ਼ਰਮਾ ਉਮਰ 40ਸਾਲ ਮੂਲ ਨਿਵਾਸੀ ਮੋਗਾ ਨੂੰ ਗ੍ਰਿਫਤਾਰ ਕੀਤਾ ਹੈ ਇਹ ਦੋਹੇ ਕੇਰਲਾ ਅਤੇ ਗੁੜਗਾਂਵ ਤੋਂ ਸੰਬੰਧਤ ਡੀਲਰਾਂ ਕੋਲੋਂ ਇਹ ਨਸ਼ਾ ਲਿਆ ਕੇ ਹਿਮਾਚਲ ਵਿਚ ਵੇਚਦੇ ਸਨ ਜਿਸਨੂੰ ਹਿਮਾਚਲ ਵਿਚ ਹੋਣ ਵਾਲੀਆਂ ਰੇਵ ਪਾਰਟੀਆਂ ਅਤੇ ਸਕੂਲ ਕਾਲਜਾ ਵਿਚ ਇਸਤਮਾਲ ਕੀਤਾ ਜਾਦਾਂ ਸੀ ਹਿਮਾਚਲ ਦੀ ਯੂਥ ਵਿਚ ਇਹ ਨਸ਼ਾ ਬਹੁਤ ਪਸੰਦ ਕੀਤਾ ਜਾਦਾਂ ਹੈ ਪੁਲਿਸ ਬੜੇ ਸਮੇ ਤੋਂ ਇਹਨਾ ਮਗਰ ਸੀ ਤੇ ਇਹਨਾ ਨੂੰ ਰੰਗੇ ਹੱਥ ਗ੍ਰਿਫਤਾਰ ਕਰਨਾ ਚਾਹੁੰਦੀ ਸੀ ਤੇ ਚਾਰ ਦਿਨ ਪਹਿਲਾ ਇਹ ਮੌਕਾ ਪੁਲਿਸ ਨੂੰ ਮਿਲ ਗਿਆ ਤੇ ਦੋਹਾਂ ਦੋਸ਼ੀਆਂ 26ਸਾਲਾ ਪ੍ਰਿਆ ਸ਼ਰਮਾ ਤੇ 40ਸਾਲਾ ਸੰਦੀਪ ਸ਼ਰਮਾ ਨੂੰ ਇਸ ਵਡੀ ਖੇਪ ਨਾਲ ਅਰੈਸਟ ਕਰ ਲਿਆ ਇਹ ਦੋਹੇ ਦੋਸ਼ੀ ਬ੍ਰਾਹਮਣ ਵਰਗ ਨਾਲ ਸੰਬੰਧਤ ਹਨ ਸ਼ਾਇਦ ਤਾਂਹੀ ਇਹ ਵੱਡੇ ਵੱਡੇ ਮੀਡੀਆ ਚੈਨਲਾਂ ਵਲੋਂ ਇਹ ਖ਼ਬਰ ਜ਼ੋਰ ਸ਼ੋਰ ਨਾਲ ਨਹੀ ਦਿਖਾਈ ਗਈ ਕਿਉਕਿ ਭਾਰਤ ਦੇ ਸਾਰੇ ਮੁਖ ਮੀਡੀਆ ਚੈਨਲਾਂ ਵਾਲੇ ਸਿਰਫ ਘਟਗਿਣਤੀਆਂ ਨੂੰ ਬਦਨਾਮ ਕਰਣ ਵਾਲੇ ਏਜੰਡੇ ਤੇ ਕੰਮ ਕਰਦੇ ਹਨ ਜੇਕਰ ਨਸ਼ੇ ਦੀ ਵਡੀ ਖੇਪ ਨਾਲ ਅਰੈਸਟ ਹੋਣ ਵਾਲੇ ਸਿੱਖ ਜਾਂ ਮੁਸਲਮਾਨ ਹੁੰਦੇ ਤਾਂ ਹੁਣ ਤਕ ਮੀਡੀਆ ਵਲੋਂ ਇਹਨਾ ਦੇ ਬਹਾਨੇ ਸਾਰੀ ਕੌਮ ਨੂੰ ਟਾਰਗੇਟ ਕਰ ਬਦਨਾਮ ਕਰਦੇ ਜੇਕਰ ਸਾਡੇ ਵਰਗੇ ਬਿਨਾਂ ਕਿਸੇ ਦਬਾਓ ਤੋਂ ਇਹ ਸਬ ਕੁਝ ਸਾਹਮਣੇ ਨਾ ਲਿਆਉਣ ਤਾਂ ਅਜਿਹਾ ਕੁਝ ਸਾਹਮਣੇ ਹੀ ਨਾ ਆਵੇ ਪਰ ਅਸੀਂ ਬਹੁਗਿਣਤੀ ਨਾਲ ਸੰਬੰਧਤ ਮੀਡੀਆ ਅਤੇ ਯੂਟਿਊਬਰਾਂ ਵੰਗ ਕਿਸੇ ਇਕ ਦੋ ਕਰਕੇ ਸਾਰੀ ਕੌਮ ਜਾਂ ਵਰਗ ਨੂੰ ਟਾਰਗੇਟ ਕਰ ਬਦਨਾਮ ਨਹੀ ਕਰਦੇ l

ਭਾਰਤੀ ਸਮੁੰਦਰੀ ਫੌਜ ਦੀਆ ਖੁਫੀਆ ਜਾਣਕਾਰੀਆਂ  ਭਾਰਤੀ ਨੇਵਲ ਸ਼ਿਪ ਅਤੇ ਵਾਰ ਸ਼ਿਪ ਆਈ ਐਨ ਐਸ ਵਿਕਰਾਂਤ ਆਈ ਐਸ ਐਸ ਤਕਸ਼ਕ ਸੰਬੰਧੀ ਅੰਦਰੂਨੀ ਜਾਣਕਾਰੀ ...
14/03/2026

ਭਾਰਤੀ ਸਮੁੰਦਰੀ ਫੌਜ ਦੀਆ ਖੁਫੀਆ ਜਾਣਕਾਰੀਆਂ ਭਾਰਤੀ ਨੇਵਲ ਸ਼ਿਪ ਅਤੇ ਵਾਰ ਸ਼ਿਪ ਆਈ ਐਨ ਐਸ ਵਿਕਰਾਂਤ ਆਈ ਐਸ ਐਸ ਤਕਸ਼ਕ ਸੰਬੰਧੀ ਅੰਦਰੂਨੀ ਜਾਣਕਾਰੀ ਪਾਕਿਸਤਾਨ ਨੂੰ ਦੇਣ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਵਲੋਂ ਭਾਰਤੀ ਨੇਵੀ ਵਿਚ ਜਸੂਸੀ ਕਰਣ ਦੇ ਦੋਸ਼ ਹੇਠ ਉਤਰ ਪ੍ਰਦੇਸ਼ ਦੀ ਲਖਨਉ ਏ ਟੀ ਐਸ ਵਲੋਂ ਭਾਰਤੀ ਨੇਵੀ ਦੇ ਲਾਂਸ ਨਾਇਕ ਆਦਰਸ਼ ਕੁਮਾਰ ਲੱਕੀ ਨੂੰ ਗ੍ਰਿਫਤਾਰ ਕੀਤਾ ਹੈਂ। ਭਾਰਤੀ ਨੇਵੀ ਦੀ ਸਾਊਥ ਕਮਾਂਡ ਕੋਚੀ ਵਿਚ ਆਦਰਸ਼ ਕੁਮਾਰ ਲੱਕੀ ਜੋ ਉਤਰ ਪ੍ਰਦੇਸ਼ ਨਾਲ ਸੰਬੰਧਤ ਹੈਂ ਲਾਂਸ ਨਾਇਕ ਵਜੋਂ ਨੇਵੀ ਅਧਿਕਾਰੀ ਤੈਨਾਤ ਸੀ ਇਸ ਦੌਰਾਨ ਉਹ ਆਈ ਐਸ ਆਈ ਦੇ ਸੰਪਰਕ ਵਿਚ ਆਇਆ ਉਸਨੂੰ ਹਨੀ ਟਰੈਪ ਰਾਹੀਂ ਆਈ ਐਸ ਆਈ ਲਈ ਜਸੂਸੀ ਦੇ ਕੰਮ ਵਿਚ ਲਗਾਇਆ ਉਸਨੂੰ ਅਸ਼ੀ ਨਾਮ ਦੀ ਮਹਿਲਾ ਵਲੋਂ ਹਨੀ ਟਰੈਪ ਕੀਤਾ ਇਸ ਦੌਰਾਨ ਆਦਰਸ਼ ਕੁਮਾਰ ਵਲੋਂ ਕਈ ਅਹਿਮ ਜਾਣਕਾਰੀਆਂ ਜੋਕਿ ਭਾਰਤੀ ਸਮੁੰਦਰੀ ਫੌਜ ਨਾਲ ਸੰਬੰਧਤ ਸੀ ਆਈ ਐਸ ਆਈ ਨੂੰ ਦਿਤੀਆ ਗਈਆਂ। ਉਸਨੂੰ ਇਕ ਅਲਗ ਨਾਮ ਤੋਂ ਖੁਲਵਾਏ ਖਾਤੇ ਵਿਚ ਪੈਸੇ ਵੀ ਆਉਦੇ ਸਨ ਇਹਨਾ ਪੈਸਿਆਂ ਨੂੰ ਅਗੋ ਉਹ ਅਲਗ ਅਲਗ ਏਜੰਟ ਜੋ ਇਸ ਕੰਮ ਵਿਚ ਸ਼ਾਮਿਲ ਸਨ ਓਹਨਾ ਨੂੰ ਵੰਡਦਾ ਸੀ ਕਿਹਾ ਜਾਂਦਾ ਕੇ ਭਾਰਤੀ ਫੌਜ ਵਲੋਂ ਪਾਕਿਸਤਾਨ ਖਿਲਾਫ ਚਲਾਏ ਓਪਰੇਸ਼ਨ ਸਿੰਦੂਰ ਦੌਰਾਨ ਵੀ ਇਸ ਵਲੋਂ ਨੇਵੀ ਦੀ ਮੂਵਮੈਂਟ ਸੰਬੰਧੀ ਜਾਣਕਾਰੀ ਵੀ ਆਈ ਐਸ ਆਈ ਨੂੰ ਦਿਤੀ ਸੀ ਏ ਟੀ ਐਸ ਵਲੋਂ ਕਿਹਾ ਕੇ ਪੂਰੀ ਇੰਕੁਆਰੀ ਤੋਂ ਬਾਅਦ ਕਈ ਹੋਰ ਨਾਮ ਸਾਹਮਣੇ ਆ ਸਕਦੇ ਹਨ।ਇਸ ਤੋਂ ਪਹਿਲਾ ਨਵੰਬਰ ਵਿਚ ਵੀ ਸਾਊਥ ਕਮਾਂਡ ਨੇਵੀ ਵਿਚ ਕੰਮ ਕਰਣ ਵਾਲਾ ਰਾਮ ਚੰਦਰ ਸਿੰਘ ਵੀ ਆਈ ਐਸ ਆਈ ਲਈ ਜਸੂਸੀ ਕਰਣ ਦੇ ਦੋਸ਼ ਹੇਠ ਅਰੈਸਟ ਕੀਤਾ ਗਿਆ ਸੀ ਜਿਸਨੂੰ ਕਿਰਤੀ ਕੁਮਾਰੀ ਨਾਮ ਨਾਲ ਇਕ ਮਹਿਲਾ ਵਲੋਂ ਹਨੀ ਟਰੈਪ ਰਾਹੀ ਜਸੂਸੀ ਕਰਣ ਲਾਇਆ ਸੀ। ਪਿਛਲੇ ਅੱਠ ਦਸ ਮਹੀਨਿਆਂ ਦੌਰਾਨ ਨੇਵੀ ਆਰਮੀ ਹਵਾਈ ਫੌਜ ਵਿੱਚੋ ਤੇ ਬਾਹਰੋਂ ਜਿੰਨੇ ਵੀ ਆਈ ਐਸ ਆਈ ਲਈ ਜਸੂਸੀ ਕਰਣ ਵਾਲੇ ਫੜੇ ਗਏ ਹਨ ਓਹਨਾ ਵਿੱਚੋ ਇਕ ਵੀ ਸਿੱਖ ਤੇ ਮੁਸਲਮਾਨ ਨਹੀ ਹੈਂ ਫੜੇ ਜਾਣ ਵਾਲੇ ਜਿਆਦਾਤਰ ਉਸ ਵਰਗ ਨਾਲ ਸੰਬੰਧਤ ਹਨ ਜਿਹਨਾਂ ਦਾ ਕੰਮ ਸਿੱਖਾਂ ਮੁਸਲਮਾਨਾਂ ਨੂੰ ਦੇਸ਼ ਦ੍ਰੋਹੀ ਅੱਤਵਾਦੀ ਤੇ ਗੱਦਾਰ ਕਿਹ ਬਦਨਾਮ ਕਰਨਾ ਹੈਂ ਜਿਸ ਵਿਚ ਭਾਰਤੀ ਮੁੱਖ ਹਿੰਦੀ ਮੀਡੀਆ ਅਤੇ ਸਰਕਾਰੀ ਯੂਟਿਊਬਰ ਇਹਨਾ ਦਾ ਪੂਰਾ ਸਾਥ ਦੇਂਦੇ ਹਨ ਫੇਸਬੁੱਕ ਤੇ ਭੋਂਕੇ ਇਹਨਾ ਦੀ ਪੂਰੀ ਗਵਾਹੀ ਭਰਦੇ ਭੋਂਕ ਭੋਂਕ ਕੇ ਕਿਉਕਿ ਸਿੱਖਾਂ ਮੁਸਲਮਾਨਾਂ ਨੂੰ ਗਾਲ੍ਹਾਂ ਕੱਢ ਗਲਤ ਬੋਲ ਅਤੇ ਨਫ਼ਰਤ ਫੈਲਾ ਇਹਨਾ ਦੀ ਰੋਜ਼ੀ ਰੋਟੀ ਚਲਦੀ ਹੈਂ ਸੱਚਾਈ ਅਤੇ ਅਸਲੀਅਤ ਨਾਲ ਇਹਨਾ ਦਾ ਕੋਈ ਨਾਤਾ ਨਹੀ।

ਹਿੰਦੂਸਤਾਨ ਵਿਚ ਮਨਾਏ ਜਾਂਦੇ ਹੋਲੀ ਦੇ ਤਿਉਹਾਰ ਤੇ ਭੰਗ ਤੇ ਦਾਰੂ ਦੇ ਨਸ਼ੇ ਵਿਚ ਔਰਤਾਂ ਨਾਲ ਛੇੜਛਾੜ ਲੜਾਈ ਝਗੜੇ ਤੇ ਕਤਲ ਆਮ ਗੱਲ ਹੈਂ ਪਰ ਉਤਰ ਪ੍...
11/03/2026

ਹਿੰਦੂਸਤਾਨ ਵਿਚ ਮਨਾਏ ਜਾਂਦੇ ਹੋਲੀ ਦੇ ਤਿਉਹਾਰ ਤੇ ਭੰਗ ਤੇ ਦਾਰੂ ਦੇ ਨਸ਼ੇ ਵਿਚ ਔਰਤਾਂ ਨਾਲ ਛੇੜਛਾੜ ਲੜਾਈ ਝਗੜੇ ਤੇ ਕਤਲ ਆਮ ਗੱਲ ਹੈਂ ਪਰ ਉਤਰ ਪ੍ਰਦੇਸ਼ ਵਿਚ Happy Holi ਕਹਿਣ ਤੇ ਹੀ ਇਕ ਨੌਜਵਾਨ ਮੁੰਡੇ ਦਾ ਕਤਲ ਹੋ ਗਿਆ। ਉਤਰ ਪ੍ਰਦੇਸ਼ ਦੇ ਲਖਨਉ ਜ਼ਿਲ੍ਹੇ ਦੇ ਬੇਗਾਰੀਆਂ ਪਿੰਡ ਦੇ ਦੁਬਗਾ ਥਾਣਾ ਖੇਤਰ ਵਿਚ ਰਹਿੰਦੇ ਸੂਰਜ ਗੌਤਮ ਵਲੋਂ ਆਪਣੇ ਗੁਆਂਢੀ ਮੋਹਿਤ ਤਿਵਾੜੀ ਜੋਕਿ ਇਕ ਜੀ ਐਸ ਟੀ ਕਲਰਕ ਹੈਂ ਨੂੰ ਹੋਲੀ ਵਾਲੇ ਦਿਨ ਮੁਬਾਰਕਾਂ ਦੇਂਦੇ ਹੋਏ ਉਸਨੂੰ ਹੈਪੀ ਹੋਲੀ ਕਿਹਾ ਜਿਸਤੇ ਪੰਡਤ ਜੀ ਜੀ ਗੁੱਸੇ ਵਿਚ ਆ ਗਏ ਕਿਉਕਿ ਹੈਪੀ ਹੋਲੀ ਕਹਿਣ ਵਾਲਾ ਦਲਿਤ ਵਰਗ ਨਾਲ ਸੰਬੰਧਤ ਸੀ ਤੇ ਪੰਡਤ ਜੀ ਉੱਚੀ ਜਾਤ ਵਾਲੇ ਇਸ ਗੱਲ ਤੇ ਓਹਨਾ ਦੀ ਕਹਾ ਸੁਣੀ ਹੋ ਗਈ ਤੇ ਗੱਲ ਹੱਥੋਂਪਈ ਤੇ ਆ ਗਈ ਰੌਲਾ ਪੈਂਦਾ ਦੇਖ ਅਰੋਪੀ ਦੀ ਭੈਣ ਤੇ ਮਾਂ ਵੀ ਆ ਗਈਆਂ ਅਰੋਪੀ ਦੀ ਭੈਣ ਇੰਨੇ ਨੂੰ ਇਕ ਛੁਰਾ ਛੁਪਾ ਕੇ ਲੈ ਆਈ ਜਿਸ ਨਾਲ ਤਿਵਾੜੀ ਵਲੋਂ ਮੁੰਡੇ ਦੇ ਪੇਟ ਅਤੇ ਛਾਤੀ ਤੇ ਚਾਕੂ ਨਾਲ ਕਈ ਵਾਰ ਕੀਤੇ ਜਿਸਤੇ ਨੌਜਵਾਨ ਦੀ ਮੌਤ ਹੋ ਗਈ ਜਿਸਤੋ ਬਾਅਦ ਉਹ ਓਥੋਂ ਭੱਜ ਗਏ ਤੇ ਦਲਿਤ ਵਰਗ ਨੇ ਥਾਣੇ ਦਾ ਘੇਰਾਓ ਕੀਤਾ ਜਿਸਤੋ ਬਾਅਦ ਪੁਲਿਸ ਵਲੋਂ ਤਿੰਨੋ ਦੋਸ਼ੀਆਂ ਮੋਹਿਤ ਤਿਵਾੜੀ ਅਤੇ ਉਸਦੀ ਮਾਂ ਅਤੇ ਭੈਣ ਨੂੰ ਅਰੈਸਟ ਕਰ ਲਿਆ। ਬ੍ਰਾਹਮਣ ਵਾਦੀ ਮੀਡੀਏ ਨੇ ਇਸ ਖ਼ਬਰ ਨੂੰ ਦਿਖਾਇਆ ਤਕ ਨਹੀ ਜਦਕਿ ਦਿੱਲੀ ਵਿਚ ਹੋਏ ਇਕ ਕਤਲ ਨੂੰ ਮੁਦਾ ਬਣਾ ਹਿੰਦੂ ਮੁਸਲਮਾਨ ਇਸ਼ੂ ਬਣਾ ਦਿਤਾ ਜਦਕਿ ਇਹ ਕਤਲ ਵੀ ਉਸੇ ਦਿਨ ਹੋਇਆ ਉਹ ਕਤਲ ਇਕ ਮੁਸਲਿਮਔਰਤ ਤੇ ਰੰਗ ਸੁੱਟਣ ਕਰਕੇ ਹੋਇਆ ਜੋਕਿ ਗਲਤ ਸੀ ਤੇ ਇਹ ਕਤਲ ਹੈਪੀ ਹੋਲੀ ਕਹਿਣ ਕਰਕੇ ਹੋਇਆ ਯਾਨੀ ਕਿਸੇ ਨੂੰ ਹੈਪੀ ਹੋਲੀ ਕਹਿਣਾ ਗਲਤ ਹੋ ਗਿਆ ਕਿਉਕਿ ਜਿਸਨੂੰ ਹੈਪੀ ਹੋਲੀ ਕਿਹਾ ਉਹ ਅਖੌਤੀ ਉੱਚੀ ਜਾਤ ਵਾਲਾ ਸੀ। ਹੁਣ ਦੇਖੋ ਓਹਦੇ ਘਰ ਤੇ ਵੀ ਉਤਰਪ੍ਰਦੇਸ਼ ਸਰਕਾਰ ਬੁਲਡੋਜਰ ਚਲਾਉ ਕੇ ਨਹੀ ਜਦਕਿ ਜੇ ਇਹ ਕੋਈ ਮੁਸਲਿਮ ਹੁੰਦਾ ਤਾਂ ਇਹ ਵੀ ਇਕ ਮੁਦਾ ਬਣ ਜਾਦਾਂ ਤੇ ਹੁਣ ਤਕ ਬੁਲਡੋਜਰ ਵੀ ਚਲ ਪਿਆ ਹੁੰਦਾ।

ਇਹ ਖੂਨ ਵਿਚ ਲਿਬੜਿਆ ਸਕੂਲੀ ਬੈਗ ਇਰਾਨ ਦੇ ਇਕ ਸਕੂਲ ਵਿਚ ਇਜਰਾਇਲ ਦੀ ਜ਼ਾਲਿਮਾਨਾ ਕਾਰਵਾਈ ਦੌਰਾਨ ਮਾਰਿਆ ਗਈਆਂ ਪਹਿਲੀ ਜਮਾਤ ਦੀਆ ਸੈਂਕੜੇ ਛੋਟੀਆਂ ...
08/03/2026

ਇਹ ਖੂਨ ਵਿਚ ਲਿਬੜਿਆ ਸਕੂਲੀ ਬੈਗ ਇਰਾਨ ਦੇ ਇਕ ਸਕੂਲ ਵਿਚ ਇਜਰਾਇਲ ਦੀ ਜ਼ਾਲਿਮਾਨਾ ਕਾਰਵਾਈ ਦੌਰਾਨ ਮਾਰਿਆ ਗਈਆਂ ਪਹਿਲੀ ਜਮਾਤ ਦੀਆ ਸੈਂਕੜੇ ਛੋਟੀਆਂ ਛੋਟੀਆਂ ਬੱਚੀਆਂ ਵਿੱਚੋ ਇਕ ਦਾ ਹੈਂ। ਇਜਰਾਇਲ ਵਲੋਂ ਇਰਾਨ ਉਪਰ ਕੀਤੇ ਹਮਲੇ ਦੇ ਪਹਿਲੇ ਦਿਨ ਇਕ ਸਕੂਲ ਉਪਰ ਬੰਬਾਰੀ ਕਰਕੇ ਸਕੂਲ ਤਬਾਹ ਕਰ ਦਿਤਾ ਜਿਸ ਵਿਚ ਜਿਆਦਾਤਰ ਪਹਿਲੀ ਜਮਾਤ ਦੀਆ ਛੋਟੀਆਂ ਬੱਚੀਆਂ ਦੀ ਮੌਤ ਹੋਈ ਸੀ। ਜਦੋ ਵੀ ਕੋਈ ਦੇਸ਼ ਕਿਸੇ ਦੂਸਰੇ ਦੇਸ਼ ਤੇ ਹਮਲਾ ਕਰਦਾ ਤਾਂ ਉਹ ਜਿਆਦਾਤਰ ਉਸ ਦੇਸ਼ ਦੇ ਫੌਜੀ ਅੱਡਿਆ ਸੁਰੱਖਿਆ ਤੇ ਆਰਥਿਕ ਮਮਲਿਆ ਨਾਲ ਸੰਬੰਧਤ ਸੰਸਥਾਵਾਂ ਤੇ ਹਮਲਾ ਕੀਤਾ ਤਾਂਕਿ ਉਸ ਦੇਸ਼ ਨੂੰ ਆਰਥਿਕ ਤੇ ਫੋਜੀ ਤੋਰ ਤੇ ਨੁਕਸਾਨ ਹੋਵੇ ਪਰ ਇਜਰਾਇਲ ਹਮੇਸ਼ਾ ਸਕੂਲਾਂ ਕਾਲਜਾ ਇਥੋਂ ਤਕ ਕੇ ਹਸਪਤਾਲਾ ਤੇ ਬੰਬ ਸੁੱਟਦਾ ਤੇ ਆਮ ਨਾਗਰਿਕ ਛੋਟੇ ਬਚੇ ਇਥੋਂ ਤਕ ਮਰੀਜ ਤੇ ਜਖ਼ਮੀਆਂ ਦਾ ਕਤਲ ਕਰਦਾ ਹੈਂ ਜਦਕਿ ਅੰਤਰਰਾਸ਼ਟਰੀ ਕਨੂੰਨ ਤੇ ਯੂ ਐਨ ਤੇ ਨਿਯਮ ਸਾਫ ਕਹਿੰਦੇ ਨੇ ਕੇ ਦੁਸ਼ਮਣ ਦੇਸ਼ ਹੀ ਹੋਵੇ ਪਰ ਫੇਰ ਵੀ ਸਕੂਲ ਕਾਲਜ ਹਸਪਤਾਲ ਤੇ ਬੰਬਾਰੀ ਕਰਕੇ ਬਚੇ ਮਰੀਜਾਂ ਦਾ ਕਤਲੇਆਮ ਨਹੀ ਕਰ ਸਕਦੇ ਪਰ ਇਜਰਾਇਲ ਇਹਨਾ ਕਨੂੰਨਾਂ ਤੇ ਨਿਯਮਾਂ ਦੀ ਪਰਵਾਰ ਨਹੀ ਕਰਦਾ ਗਾਜਾ ਵਿਚ ਵੀ ਹਸਪਤਾਲ ਅਤੇ ਸਿੱਖਿਅਕ ਅਦਾਰਿਆਂ ਹਮਲਾ ਕਰਕੇ ਹਜਾਰਾਂ ਮਸੂਮ ਬਚੇ ਬੱਚੀਆਂ ਦਾ ਸਮੂਹਿਕ ਕਤਲੇਆਮ ਕੀਤਾ ਜਿਸ ਵਿਚ ਜਿਆਦਾਤਰ ਨਵੇਂਜੰਮੇ ਬਚੇ ਸਨ ਜਿਸ ਕਰਕੇ ਇਜਰਾਇਲੀ ਪ੍ਰਧਾਨ ਮੰਤਰੀ ਬੈਨਜਮੀਨ ਨੇਤਨਯਹੁ ਨੂੰ ਝਾੜ ਪਾਉਂਦੇ
ਯੂ ਐਨ ਓ ਵਲੋਂ ਵਿਰੁੱਧ ਵਰੰਟ ਵੀ ਕੱਢੇ ਸਨ। ਹਿੰਦੂਸਤਾਨ ਅਤੇ ਇਜਰਾਇਲ ਦੀ ਡੂੰਘੀ ਯਾਰੀ ਤੇ ਮੋਦੀ ਤੇ ਭਗਤਾਂ ਵਲੋਂ ਇਜਰਾਇਲ ਦੀ ਸਪੋਰਟ ਦਾ ਇਕ ਕਾਰਣ ਦੋਹਾਂ ਦੇਸ਼ਾਂ ਦੀ ਨਸਲਕੁਸ਼ੀ ਅਧਾਰਿਤ ਮਾਨਸਿਕਤਾ ਵੀ ਹੈਂ ਕਿਉਕਿ ਹਿੰਦੂਸਤਾਨ ਵਿਚ ਵੀ 1984,2002,2008 ਵਿਚ ਘਟਗਿਣਤੀਆਂ ਦੀ ਨਸਲਕੁਸ਼ੀ ਹੋਈ ਹੈਂ ਜੋ ਕਿਸੇ ਨਾ ਕਿਸੇ ਰੂਪ ਵਿਚ ਅੱਜ ਵੀ ਜ਼ਾਰੀ ਹੈਂ।

Address

District Courts Ludhiana
Ludhiana
141001

Opening Hours

Monday 10am - 6pm
Tuesday 10am - 6pm
Wednesday 10am - 6pm
Thursday 10am - 6pm
Friday 10am - 6pm
Saturday 11am - 5pm
Sunday 12pm - 3pm

Telephone

+917986470857

Website

Alerts

Be the first to know and let us send you an email when SIKH LEGAL WING Punjab posts news and promotions. Your email address will not be used for any other purpose, and you can unsubscribe at any time.

Contact The Practice

Send a message to SIKH LEGAL WING Punjab:

Share

Category