05/09/2021
ਅਸਲ ਤੱਥਾ ਦੇ ਉਪਰ ਆਧਾਰਿਤ ਅਤੇ ਸੱਚੀ ਅੱਖਾਂ ਨਾਲ ਦੇਖੀ ਹੱਡ ਬੀਤੀ,ਲੋਕਾਂ ਤੋਂ ਸੁਨਿਆ ਹੈ ਕਿ ਅਤੇ ਕਹਿੰਦੇ ਹਨ ਅਸਲ ਵਿੱਚ ਰੱਬ ਇਨਸਾਨ ਵਿੱਚ ਵੱਸਦਾ ਹੈ, ਜੇ ਆਪਾ ਸਮਾਜ ਵਿੱਚ ਆਪਣਿਆਂ ਨਾਲ ਰਿਸ਼ਤੇ ਨਿਭਾ ਲਏ ਤਾ ਸਮਝੋਂਗੇ ਆਪਾ ਰੱਬ ਨੂੰ ਪਾ ਲਿਆ,ਅੱਜ ਸਵੇਰ ਦਿਨ ਸ਼ੁਕਰਵਾਰ ਨੂੰ ਜਦੋਂ ਘਰੋਂ ਬਾਹਰ ਨਿਕਲਿਆ ਐਕਟਿਵਾ ਤੇ ਚੋਕ ਕੋਲ ਪਹੁੰਚਿਆ ਤਾਂ ਇੱਕ ਇਨਸਾਨ ਗਰਮੀ ਵਿੱਚ ਪੂਰੇ ਭਾਰੇ ਮੈਲੇ ਕੱਪੜੇ ਪਾਈ ਬੈਠਾ ਦੇਖ ਕੇ ਹੈਰਾਨੀ ਹੋਈ, ਅਸਲ ਵਿੱਚ ਮੈ ਅੱਜ ਅਸਲੀਅਤ ਉਸ ਇਨਸਾਨ ਵਿੱਚ ਰੱਬ ਦਾ ਰੂਪ ਦੇਖਿਆ,ਥੋੜਾ ਹੋਰ ਕੋਲ ਜਾ ਕੇ ਦੇਖਿਆ, ਅੱਖਾਂ ਵਿੱਚੋਂ ਹੰਝੂ ਨਾ ਰੁਕੇ ਮਨ ਰੋ ਪਿਆ ਇਹ ਇਨਸਾਨ ਕਿਸੇ ਦੇ ਘਰ ਸਾਹਮਣੇ ਇੱਕ ਕੁੱਤੇ ਦੇ ਕਟੋਰੇ ਵਿੱਚ ਦੁੱਧ ਪਿਆ ਸੀ ਉਸ ਨਾਲ ਰੋਟੀ ਖਾ ਰਿਹਾ ਸੀ, ਇੰਝ ਲੱਗ ਰਿਹਾ ਸੀ ਕਿਸੇ ਨੇ ਆਪਣੇ ਘਰ ਬਾਹਰ ਕੁੱਤੇ ਲਈ ਰੋਟੀ ਤੇ ਦੁੱਧ ਪਾਇਆ ਹੋਇਆ ਹੋਵੇ, ਪਰ ਇਸ ਇਨਸਾਨ ਨੂੰ ਇੰਨੀ ਭੁੱਖ ਲੱਗੀ ਹੋਈ ਸੀ ਬਿੰਨਾਂ ਕੁਝ ਸਮਝੇ ਉਸਨੇ ਇਹ ਨਹੀਂ ਦੇਖਿਆ ਕਿ ਇਹ ਰੋਟੀ ਕਿਹੋ ਜਿਹੇ ਹਾਲਾਤਾਂ ਵਿੱਚ ਪਈ ਹੈ, ਮੈਨੂੰ ਇਕ ਸਮੇਂ ਆਪਣੇ ਆਪ ਉੱਪਰ ਤੇ ਲੋਕਾਂ ਉੱਪਰ ਗੁੱਸਾ ਆ ਰਿਹਾ ਸੀ ਕਿ ਸਾਡੀ ਸਾਰਿਆਂ ਦੀ ਇਨਸਾਨੀਅਤ,ਜਮੀਰ ਮਰ ਚੁੱਕੀ ਹੈ ਕਿ ਬਾਹਰ ਤਾ ਰੋਟੀ ਸੁੱਟ ਦਿੰਦੇ ਹਾਂ ਜਾ ਖਰਾਬ ਕਰ ਦਿੰਦੇ ਹਾਂ,ਬਹੁਤ ਸਾਰੇ ਪੈਸੈ ਗਲਤ ਕੰਮਾਂ ਵਿੱਚ ਇਕ ਮਿੰਟ ਵਿੱਚ ਖਰਾਬ ਕਰ ਦਿੰਦੇ ਹਾਂ, ਪੁਠੇ ਸਿੱਧੇ ਕੰਮਾ ਵਿੱਚ ਪੈਸਾ ਖਰਾਬ ਕਰ ਦਿੰਦੇ ਹਾਂ, ਧਾਰਮਿਕ ਸਥਾਨਾਂ ਵਿੱਚ ਆਪਣੇ ਨਾਮ ਦੀ ਪਰਚੀ ਕਟਵਾਉਦੇ ਹਾਂ, ਸੁਨਿਰਹੀ ਅੱਖਰਾਂ ਦੇ ਵਿੱਚ ਨਾ ਲਿਖਵਾਉਂਦੇ ਹਾਂ,ਪੱਖਿਆ ਤੇ ਨਾ ਲਿਖਵਾਉਂਦੇ ਹਾਂ,ਮੈਨੂੰ ਇਹ ਵੀ ਪੱਤਾ ਲੋਕਾਂ ਦੇ ਵਿੱਚ ਇਨਸਾਨੀਅਤ,ਜਾਮੀਰ ਮਰ ਚੁੱਕੀ ਹੈ ਪਰ ਸ਼ਹਿਰ ਦੇ ਕਿਸੇ ਧਾਰਮਿਕ ਸਥਾਨਾਂ ਨੇ ਵੀ ਇਸ ਇਨਸਾਨ ਵੱਲ ਕੋਈ ਧਿਆਨ ਨਹੀਂ ਦਿੱਤਾ ਕਿਉਂ ਕਿ ਇਹ ਇਨਸਾਨ ਮੰਦਿਰ ਕੋਲ ਬੈਠਾ ਹੋਇਆ ਸੀ।ਪਰ ਜਦੋਂ ਕੋਈ ਧਾਰਮਿਕ ਫਕਸ਼ਨ ਹੁੰਦਾ ਹੈ ਵੱਡੇ ਵੱਡੇ ਚੋਧਰੀ ਪਰਚੀ ਕਟਣ ਆ ਜਾਦੇ ਹਨ, ਲੋਕ ਵੀ ਪਰਚੀਆਂ ਕਟਵਾਉਦੇ ਹਨ, ਬੱਚਿਆਂ ਦੇ ਨਾ ਜਾ ਕਿਸੇ ਮੈਬਰ ਦੀ ਯਾਦ ਵਿੱਚ ਜੋ ਕਿ ਇਸ ਦੁਨੀਆਂ ਤੇ ਵੀ ਹੈਨੀ, ਜਿਉਂਦੇ ਨੂੰ ਪਾਣੀ ਨਾ ਪੁੱਛਿਆ ਪਰ ਉਸਦੇ ਜਾਣ ਮਗਰੋਂ ਉਸਦੇ ਨਾ ਦੀਆਂ ਪਰਚੀਆਂ, ਸੁਨਿਹਰੀ ਪਲੇਟਾਂ ਜਾ ਸਪੀਕਰਾਂ ਵਿੱਚ ਅਨਾਉਸਮੈਟ ਕਰਵਾਉਦੇ ਹਨ ,ਇਹ ਦਿਖਾਵਾ ਨਹੀਂ ਸੀ ਤਾਂ ਹੋਰ ਕਿ ਹੈ। ਮੇਰਾ ਇਹ ਗੱਲਾਂ ਕਰਨ ਦਾ ਮਤਲੱਬ ਇਹ ਨਹੀਂ ਹੈ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਕੋਈ ਠੇਸ ਪਹੁੰਚੇ ਮੈ ਮੁਆਫ਼ੀ ਵੀ ਮੰਗਦਾ ਹਾਂ ਜੇ ਕੁਝ ਗਲਤ ਲਿਖਿਆ ਹੋਇਆ ਹੋਵੇ। ਮੈ ਧਰਮ ਦੇ ਠੇਕੇਦਾਰ ਤੋ ਪੁੱਛਣਾ ਚਾਹੁੰਦਾ ਹਾਂ ਕਿ ਹੁਣ ਤੁਹਾਡੀ ਇਨਸਾਨੀਅਤ ਕਿਥੇ ਹੈ ਥੋਡੀ ਆਪਣੀ ਸੁੱਤੀ ਜਮੀਰ ਨੂੰ ਜਗਾਓ, ਮੈ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਹਾਂ ਕਿ ਉਹ ਆਪਣੀ ਇਨਸਾਨੀਅਤ ਅਤੇ ਜਮੀਰ ਨੂੰ ਮਰਨ ਨਾ ਦਿਓ ਜਾਗੋ ਅਤੇ ਲੋੜਵੰਦ ਲੋਕਾਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਸੇਵਾ ਕਰੋ ਕਿਉਂ ਕਿ ਰੱਬ ਇਹਨਾਂ ਵਿੱਚ ਹੀ ਹੈ, ਇਹੋ ਤੁਹਾਡੀ ਇਨਸਾਨੀਅਤ ਹੈ ਅਤੇ ਹਰ ਧਰਮ ਇਹੋ ਸਿਖਿਆ ਦਿੰਦਾ ਹੈ, ਰੱਬ ਦਾ ਵੀ ਇਹੋ ਸੰਦੇਸ਼ ਹੈ। ਤੇ ਨਾ ਹੀ ਪਰਮਾਤਮਾ ਆਪਣੇ ਭਗਤਾ ਤੋ ਕੁਝ ਮੰਗਦਾ ਹੈ। ਪਰਮਾਤਮਾ ਤਾ ਸਿਰਫ਼ ਇਹੋ ਕਹਿੰਦਾ ਹੈ,ਤੇ ਧਰਮ ਵੀ ਇਹੋ ਸੰਦੇਸ਼ ਦਿੰਦਾ ਹੈ ਕਿ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ ਅਤੇ ਇਨਸਾਨੀਅਤ ਨੂੰ ਜਗਾਉ ਤੇ ਲੋੜਵੰਦ ਲੋਕਾਂ ਦੀ ਮਦਦ ਕਰੋ ਜੀ, ਰੱਬ ਤਹਾਨੂੰ ਜਰੂਰ ਮਿਲੇਗਾ।
ਵਾਹਿਗੁਰੂ ਲੋਕਾਂ ਨੂੰ ਸੋਚਣ ਦੀ ਸ਼ਕਤੀ ਦੇਣ।