Immigrationdaya

Immigrationdaya We help you to shift for a better life

24/04/2023

ਮੁੜ ਭਾਊ ਕਿੱਦਾਂ ਜੇ?

  Wishing you a Happy   filled with joy, love, and laughter. May Waheguru bless you with everything you desire.
14/04/2023

Wishing you a Happy filled with joy, love, and laughter. May Waheguru bless you with everything you desire.

13/04/2023

ਸੰਤੋਖ ਸਿੰਘ ਧੀਰ ਦੀ ਇੱਕ ਨਿੱਕੀ ਤੇ ਖੂਬਸੂਰਤ ਕਹਾਣੀ ਹੈ, "ਸਾਂਝੀ ਕੰਧ " . ਕਹਾਣੀ ਵਿੱਚ ਦੋ ਸ਼ਰੀਕ ਭਰਾਵਾਂ ਦਰਬਾਰਾ ਤੇ ਕਪੂਰ ਵਿਚੋਂ ਕਪੂਰ ਮਕਾਨ ਛੱਤਣ ਦੀ ਸੋਚਦਾ ਪਰ ਦਰਬਾਰਾ ਖੁੰਦਕ ਕਰਕੇ ਸਾਂਝੀ ਕੰਧ ਚ ਹਿੱਸਾ ਵੀ ਪਾਉਣ ਤੋਂ ਇਨਕਾਰ ਕਰ ਦਿੰਦਾ। ਪੰਚਾਇਤਾਂ ਕਰਵਾ ਕੇ ਮਸੀਂ ਉਹ ਕਿਸ਼ਤਾਂ ਵਿੱਚ ਖਰਚ ਦੇਕੇ ਮੰਨਦਾ ਕਿ ਚਲੋ ਕੰਧ ਕਰ ਲਵਾਂਗੇ। ਕੰਧ ਦੀ ਚਿਣਾਈ ਕਰਦੇ ਵਕਤ ਕੁਝ ਇੰਚ ਦੀ ਟੇਢੀ ਹੋਈ ਕੰਧ ਪਿੱਛੇ ਲੜ ਪੈਂਦੇ ਹਨ। ਇੱਕ ਦੂਸਰੇ ਦੇ ਸਿਰ ਪਾੜ ਦਿੰਦੇ ਹਨ। ਪੰਚ ਸਰਪੰਚ ਵਿੱਚੋਂ ਲਾਹਾ ਖੱਟ ਜਾਂਦੇ ਹਨ।ਬੋਲਚਾਲ ਬੰਦ ਹੋ ਜਾਂਦੀ ਹੈ। ਨਾ ਕੋਈ ਖੁਸ਼ੀ ਵੇਲੇ ਜਾਂਦਾ ਨਾ ਗਮੀ ਵੇਲੇ। ਮਕਾਨ ਮਗਰੋਂ ਵੀ ਬਣ ਜਾਂਦਾ।

ਪਰ ਦਰਬਾਰਾ ਆਪਣੇ ਹਿੱਸੇ ਦੇ ਪੈਸੇ ਨਹੀਂ ਦੇਣ ਆਉਂਦਾ। ਫਿਰ ਇੱਕ ਦਿਨ ਮਕਾਨ ਕਪੂਰ ਖ਼ਬਰ ਹੁੰਦੀ ਹੈ ਕਿ ਦਰਬਾਰੇ ਨੂੰ ਨਮੂਨੀਆ ਹੋ ਗਿਆ , ਦਿਲ ਨੂੰ ਦੁੱਖ ਲਗਦਾ। ਜੋ ਵੀ ਸੀ ਹੈ ਤਾਂ ਆਪਣਾ ਹੀ ਖੂਨ , ਕਪੂਰ ਦਾ ਖਬਰਸਾਰ ਪੁੱਛਣ ਨੂੰ ਦਿਲ ਕਰਦਾ। ਬਹੁਤ ਵਾਰ ਸੋਚ ਵਿਚਾਰ ਕੇ ਹਿੰਮਤ ਹੀ ਨਹੀਂ ਕਰ ਪਾਉਂਦਾ। ਫਿਰ ਇੱਕ ਦਿਨ ਕਿਸੇ ਤਰੀਕੇ ਜਾ ਵੜਦਾ। ਕਪੂਰ ਸਿੰਘ ਨੇ ਜਦ ਦਰਬਾਰੇ ਵੱਲ ਦੇਖਿਆ ਤਾਂ ਉਹ ਖੜ੍ਹੇ ਦਾ ਖੜ੍ਹਾ ਰਹਿ ਗਿਆ। ਸੁੱਕ ਕੇ ਪਿੰਜਰ ਬਣਿਆ ਸਰੀਰ, ਕਾਲਾ ਧੂੰਏਂ ਵਰਗਾ ਰੰਗ, ਅੰਦਰ ਧਸੀਆਂ ਹੋਈਆਂ ਅੱਖਾਂ ਤੇ ਦਰਬਾਰੇ ਦੀ ਨਿਆਣੀ ਟਬਰੀ....!'' ਉਹਦੇ ਟੱਬਰ ਦੀ ਹਾਲਤ ਜਾਣਦਾ ਹੋਇਆ ਨਾ ਸਿਰਫ ਕਪੂਰ ਕੋਲੋਂ ਪੈਸੇ ਦਿੰਦਾ ਬਲਕਿ ਹੌਂਸਲਾ ਵੀ ਦਿੰਦਾ। ਇਹ ਦੇਖ ਕੇ ਲੋਕਾਂ ਦੀ ਚੁੱਕ ਚ ਆਏ ਦਰਬਾਰੇ ਨੂੰ ਅਹਿਸਾਸ ਹੁੰਦਾ ਕਿ ਉਹਨੇ ਕਿਵੇਂ ਇੱਕ ਨਿੱਕੀ ਜਿਹੀ ਗੱਲ ਚ ਈਗੋ ਕਰਕੇ ਐਡਾ ਮਸਲਾ ਖੜਾ ਕੀਤਾ। ਰੋਂਦਾ ਹੋਇਆ ਉਹ
ਬੱਸ ਇੱਕੋ ਗੱਲ ਕਹਿ ਪਾਉਂਦਾ ''ਤੇਰੇ ਬਿਨਾਂ, ਬਾਈਂ ਮੈਂ ਕਾਹਦੇ ਜੋਗਾਂ....!'

ਇਸਨੂੰ ਸੁਣਕੇ ਕਪੂਰ ਵੀ ਰੋਣ ਲਗਦਾ। ਕਹਾਣੀ ਭਾਵੇਂ ਸ਼ਰੀਕ ਸੁਭਾਅ ਬਾਰੇ ਦੱਸਦੀ ਹੈ ਪਰ ਫਿਰ ਵੀ ਇਹ ਵੀ ਦੱਸਦੀ ਹੈ ਕਿ ਬਹੁਤੀ ਵਾਰ ਅਸੀਂ ਆਪਣੀ ਈਗੋ ਵੱਸ ਪੈ ਕੇ ਸਿੱਧੀ ਸਾਧੀ ਗੁੰਝਲ ਨੂੰ ਉਲਝਾ ਕੇ ਸਿਰਫ ਹੋਰਾਂ ਨੂੰ ਨਹੀਂ ਸਗੋਂ ਖੁਦ ਨੂੰ ਵੀ ਦਰਦ ਦਿੰਦੇ ਹਾਂ।

ਇਹ ਲੜਾਈਆਂ ਭਾਵੇਂ ਅਸੀਂ ਜਿੱਤ ਕੇ ਪਲ ਛਿਣ ਲਈ ਵਧੀਆ ਮਹਿਸੂਸ ਕਰੀਏ ਪਰ ਉਮਰ ਭਰ ਲਈ ਸਾਂਝਾ ਤੋੜ ਦਿੰਦੇ ਹਨ। ਉੱਪਰ ਲੱਤ ਰੱਖਣ ਦੀ ਕੋਸ਼ਿਸ਼, ਕਿਸੇ ਦੀ ਤਰੱਕੀ ਚ ਟੰਗ ਅੜਾਉਣੀ। ਇਹ ਸਭ ਸਾਡੇ ਸੁਭਾਅ ਵਿੱਚ ਆ ਜਾਂਦਾ। ਕੋਸ਼ਿਸ਼ ਤਾਂ ਹੋਣੀ ਚਾਹੀਦੀ ਕਿ ਜੇ ਕੋਈ ਪਿੱਛੇ ਰਹਿ ਗਿਆ ਉਹਦੀ ਬਾਂਹ ਫੜੀਏ , ਕੋਈ ਅੱਗੇ ਲੰਘ ਰਿਹਾ ਉਹਨੂੰ ਹੌਂਸਲਾ ਦਈਏ। ਪਰ ਅਸੀਂ ਕਰਦੇ ਉਲਟਾ ਹਾਂ।
ਅਸੀਂ ਕਿਸੇ ਦੇ ਕਮਾਯਾਬ ਹੋਣ ਤੇ ਮੱਥੇ ਤੇ ਮਨ ਦੀ ਤਿਊੜੀ ਘੱਟ ਕਰ ਲਈਏ ਤਾਂ ਬਹੁਤੇ ਝਗੜੇ ਖਤਮ ਹੋ ਜਾਣਗੇ।

ਜ਼ਿੰਦਗੀ ਬਹੁਤ ਛੋਟੀ ਤੇ ਸਾਦੀ ਹੈ , ਬਹੁਤੇ ਲੋਕ ਆਪਣੀ ਈਗੋ ਨਾਲ ਫਜ਼ੂਲ ਦੀਆਂ ਸਮੱਸਿਆਵਾਂ ਤੇ ਗੁੰਝਲਾਂ ਪੈਦਾ ਕਰ ਲੈਂਦੇ ਹਨ।
ਹਰਜੋਤ ਸਿੰਘ
70094 52602

Daya Immigration Service. Call : 086986 01313
09/04/2023

Daya Immigration Service.
Call : 086986 01313

Address

Circular Road
Faridkot
151203

Alerts

Be the first to know and let us send you an email when Immigrationdaya posts news and promotions. Your email address will not be used for any other purpose, and you can unsubscribe at any time.

Contact The Practice

Send a message to Immigrationdaya:

Share