Parwinder Singh , Advocate District Courts, Barnala

Parwinder Singh , Advocate District Courts, Barnala PARWINDER SINGH, ADVOCATE, practicing Law at District Courts Barnala punjab, and Enroled On Roll Bar Council of Punjab & Haryana, Chandigrh.

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਜੀ
15/12/2023

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਜੀ

,ਜਦੋਂ ਮੇਰੇ ਘਰ ਟੀਵੀ ਆਇਆ ਤਾਂ ਮੈਂ ਕਿਤਾਬਾਂ ਪੜ੍ਹਨਾ ਭੁੱਲ ਗਿਆ। ਜਦੋਂ ਮੇਰੇ ਦਰਵਾਜ਼ੇ ਕੋਲ ਸਾਈਕਲ,  ਮੋਟਰਸਾਈਕਲ,  ਕਾਰ ਆਈ ਤਾਂ ਮੈਂ ਤੁਰਨਾ ਭ...
29/08/2023

,ਜਦੋਂ ਮੇਰੇ ਘਰ ਟੀਵੀ ਆਇਆ ਤਾਂ ਮੈਂ ਕਿਤਾਬਾਂ ਪੜ੍ਹਨਾ ਭੁੱਲ ਗਿਆ। ਜਦੋਂ ਮੇਰੇ ਦਰਵਾਜ਼ੇ ਕੋਲ ਸਾਈਕਲ, ਮੋਟਰਸਾਈਕਲ, ਕਾਰ ਆਈ ਤਾਂ ਮੈਂ ਤੁਰਨਾ ਭੁੱਲ ਗਿਆ। ਜਿਵੇਂ ਹੀ ਮੇਰੇ ਹੱਥ ਵਿੱਚ ਮੋਬਾਈਲ ਮਿਲਿਆ, ਮੈਂ ਚਿੱਠੀ ਲਿਖਣਾ ਭੁੱਲ ਗਿਆ। ਜਦੋਂ ਮੇਰੇ ਘਰ ਵਿੱਚ ਕੰਪਿਊਟਰ ਆਏ ਤਾਂ ਮੈਂ ਸਪੈਲਿੰਗ ਭੁੱਲ ਗਿਆ। ਜਦੋਂ ਮੇਰੇ ਘਰ ਏਸੀ ਆਇਆ ਤਾਂ ਮੈਂ ਠੰਡੀ ਹਵਾ ਲਈ ਦਰਖਤ ਹੇਠਾਂ ਜਾਣਾ ਬੰਦ ਕਰ ਦਿੱਤਾ। ਜਦੋਂ ਮੈਂ ਸ਼ਹਿਰ ਵਿਚ ਰਹਿੰਦਾ ਸੀ, ਮੈਂ ਮਿੱਟੀ ਦੀ ਮਹਿਕ ਨੂੰ ਭੁੱਲ ਗਿਆ ਸੀ. ਮੈਂ ਬੈਂਕਾਂ ਅਤੇ ਕਾਰਡਾਂ ਨਾਲ ਸੌਦਾ ਕਰਕੇ ਪੈਸੇ ਦੀ ਕੀਮਤ ਭੁੱਲ ਗਿਆ. ਅਤਰ ਦੀ ਮਹਿਕ ਨੇ ਮੈਨੂੰ ਤਾਜ਼ੇ ਫੁੱਲਾਂ ਦੀ ਮਹਿਕ ਭੁਲਾ ਦਿੱਤੀ।ਫਾਸਟ ਫੂਡ ਦੇ ਆਉਣ ਨਾਲ, ਮੇਰੇ ਘਰ ਦੀਆਂ ਔਰਤਾਂ ਰਵਾਇਤੀ ਪਕਵਾਨ ਬਣਾਉਣਾ ਭੁੱਲ ਗਈਆਂ..
ਹਮੇਸ਼ਾ ਇਧਰ-ਉਧਰ ਭੱਜਦਾ ਫਿਰਦਾ, ਰੁਕਣਾ ਹੀ ਭੁੱਲ ਗਿਆ ਤੇ ਆਖ਼ਰ ਜਦੋਂ ਸੋਸ਼ਲ ਮੀਡੀਆ ਆਇਆ ਤਾਂ ਗੱਲ ਕਰਨੀ ਹੀ ਭੁੱਲ ਗਈ..

ਕੌਮੀ ਲੋਕ ਅਦਾਲਤ 11 ਫਰਵਰੀ ਨੂੰ
04/01/2023

ਕੌਮੀ ਲੋਕ ਅਦਾਲਤ 11 ਫਰਵਰੀ ਨੂੰ

ਮੁੱਖ ਮੰਤਰੀ ਭਗਵੰਤ ਮਾਨ ਹੀ ਹੋਣਗੇ ਗ੍ਰਹਿ ਮੰਤਰੀ, ਹਰਪਾਲ ਚੀਮਾ- ਖਜ਼ਾਨਾ ਮੰਤਰੀ, ਮੀਤ ਹੇਅਰ- ਸਿੱਖਿਆ ਮੰਤਰੀ, ਡਾ ਵਿਜੇ ਸਿੰਗਲਾ- ਸਿਹਤ ਮੰਤਰੀ,...
21/03/2022

ਮੁੱਖ ਮੰਤਰੀ ਭਗਵੰਤ ਮਾਨ ਹੀ ਹੋਣਗੇ ਗ੍ਰਹਿ ਮੰਤਰੀ,
ਹਰਪਾਲ ਚੀਮਾ- ਖਜ਼ਾਨਾ ਮੰਤਰੀ,
ਮੀਤ ਹੇਅਰ- ਸਿੱਖਿਆ ਮੰਤਰੀ,
ਡਾ ਵਿਜੇ ਸਿੰਗਲਾ- ਸਿਹਤ ਮੰਤਰੀ,
ਲਾਲਜੀਤ ਭੁੱਲਰ- ਟਰਾਂਸਪੋਰਟ,
ਹਰਜੋਤ ਬੈਂਸ- ਕਾਨੂੰਨ ਤੇ ਟੂਰਿਜ਼ਮ,
ਹਰਭਜਨ ਸਿੰਘ ETO- ਬਿਜਲੀ ਮੰਤਰੀ,
ਲਾਲ ਚੰਦ- ਫੂਡ ਐਂਡ ਸਪਲਾਈ,
ਕੁਲਦੀਪ ਧਾਲੀਵਾਲ- ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ,
ਡਾ ਬਲਜੀਤ ਕੌਰ- ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ

ਸ੍ਰੀ ਗੁਰੂ ਤੇਗ਼ ਬਹਾਦਰ ਜੀ ( ਸਿੱਖ ਧਰਮ ਦੇ ਨੋਵੇਂ ਗੁਰੂ) ਨੂੰ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਉਨ੍ਹਾਂ ਵੱਲੋ...
08/12/2021

ਸ੍ਰੀ ਗੁਰੂ ਤੇਗ਼ ਬਹਾਦਰ ਜੀ ( ਸਿੱਖ ਧਰਮ ਦੇ ਨੋਵੇਂ ਗੁਰੂ) ਨੂੰ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਉਨ੍ਹਾਂ ਵੱਲੋਂ ਦਰਸਾਇਆਂ ਗਈਆਂ ਹੱਕ ਸੱਚ ਅਤੇ ਧਾਰਮਿਕ ਅਜ਼ਾਦੀ ਦੀਆਂ ਕਦਰਾਂ ਕੀਮਤਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦੇ ਅਹਿਦ ਨਾਲ ਸ਼ਰਧਾ ਅਤੇ ਸਤਿਕਾਰ ਭੇਟ ਕਰੀਏ|
ਸ਼ਹਾਦਤ ਦੇ ਬਾਰੇ:- ਹਿੰਦੂ ਭਾਈਚਾਰੇ ( ਕਸ਼ਮੀਰੀ ਪੰਡਿਤਾਂ )ਨੂੰ ਜਬਰੀ ਧਰਮ ਪਰਿਵਰਤਨ ਕਰਾਇਆ ਜਾਂ ਰਿਹਾ ਸੀ ਜਿਸ ਕਾਰਨ ਉਹਨਾਂ ਗੁਰੂ ਸਹਿਬ ਕੋਲ ਬੇਨਤੀ ਕੀਤੀ, ਜਿਸ ਕਾਰਨ ਗੁਰੂ ਸਾਹਿਬ ਨੇ ਸ਼ਹੀਦੀ ਦਿੱਤੀ ਕਿਉਂਕਿ ਮੁਗ਼ਲ ਸਮਰਾਟ ਨੇ ਗੁਰੂ ਜੀ ਨੂੰ ਧਰਮ ਪਰਿਵਰਤਨ ਤੇ ਮੌਤ ਦੋਵਾਂ ਚੋਂ ਇੱਕ ਚੁਣਨ ਲਈ ਕਿਹਾ, ਗੁਰੂ ਸਾਹਿਬ ਨੇ ਆਪਣਾ ਆਪ ਵਾਰ ਕੇ ਹਿੰਦੂ ਧਰਮ ਦੀ ਰਾਖੀ ਕੀਤੀ
ਐਡਵੋਕੇਟ ਪਰਵਿੰਦਰ ਸਿੰਘ ਝਲੂਰ ਹਲਕਾ ਬਰਨਾਲਾ

ਤਿੰਨੇ ਖੇਤੀ ਕਾਨੂੰਨ ਰੱਦ ਕਰਨ ਵਾਲੇ ਬਿੱਲਾਂ 'ਤੇ ਰਾਸ਼ਟਰਪਤੀ ਨੇ ਲਾਈ ਮੋਹਰ।
01/12/2021

ਤਿੰਨੇ ਖੇਤੀ ਕਾਨੂੰਨ ਰੱਦ ਕਰਨ ਵਾਲੇ ਬਿੱਲਾਂ 'ਤੇ ਰਾਸ਼ਟਰਪਤੀ ਨੇ ਲਾਈ ਮੋਹਰ।

ਮਹਾਨ ਸੰਤ, ਦਾਰਸ਼ਨਿਕ, ਸਮਾਜ ਸੁਧਾਰਕ , ਭਗਤੀ ਲਹਿਰ ਦੇ ਰਹਿਨੁਮਾ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ! ਅ...
27/02/2021

ਮਹਾਨ ਸੰਤ, ਦਾਰਸ਼ਨਿਕ, ਸਮਾਜ ਸੁਧਾਰਕ , ਭਗਤੀ ਲਹਿਰ ਦੇ ਰਹਿਨੁਮਾ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ! ਅਸੀਂ ਉਨ੍ਹਾਂ ਨੂੰ ਸ਼ਰਧਾਪੂਰਵਕ ਸਤਿਕਾਰ ਭੇਟ ਕਰਦੇ ਹਾਂ!
ਭਗਤ ਰਵਿਦਾਸ ਜੀ ਦੀ ਬਾਣੀ ਮਨੁੱਖਤਾ ਨੂੰ ਜ਼ਾਤਾਂ, ਵਰਣਾਂ ਦੇ ਵਿਤਕਰੇ ਦੀਆਂ ਦੀਵਾਰਾਂ ਤੋੜ ਕੇ ਤੇ ਕੁਰੀਤੀਆਂ ਤਿਆਗ ਕੇ, ਬਰਾਬਰਤਾ ਤੇ ਸੱਚੀ-ਸੁੱਚੀ ਕਿਰਤ ਦਾ ਧਾਰਨੀ ਹੋਣ ਲਈ ਪ੍ਰੇਰਦੀ ਹੈ।

-; ਐਡਵੋਕੇਟ ਪਰਵਿੰਦਰ ਸਿੰਘ ਝਲੂਰ ਬਰਨਾਲਾ

ਪਿੰਡ ਝਲੂਰ ਤੋਂ ਦਿੱਲੀ ਕਿਸਾਨ ਅੰਦੋਲਨ ਲਈ ਰਵਾਨਾ ਹੋਏ!ਕਿਸਾਨ ਸੰਘਰਸ਼ਕਿਸਾਨ ਅੰਦੋਲਨਦਿੱਲੀ ਚੱਲੋਕਿਸਾਨ ਯੂਨੀਅਨਜ ਜ਼ਿੰਦਾਬਾਦਕਿਸਾਨ ਮਜ਼ਦੂਰ ਏਕਤਾ...
03/12/2020

ਪਿੰਡ ਝਲੂਰ ਤੋਂ ਦਿੱਲੀ ਕਿਸਾਨ ਅੰਦੋਲਨ ਲਈ ਰਵਾਨਾ ਹੋਏ!
ਕਿਸਾਨ ਸੰਘਰਸ਼
ਕਿਸਾਨ ਅੰਦੋਲਨ
ਦਿੱਲੀ ਚੱਲੋ
ਕਿਸਾਨ ਯੂਨੀਅਨਜ ਜ਼ਿੰਦਾਬਾਦ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਮੋਦੀ ਸਰਕਾਰ ਕਿਸਾਨ ਖੇਤੀ ਵਿਰੋਧੀ ਕਾਲ਼ੇ ਕਾਨੂੰਨ ਰੱਦ ਕਰੋ
:- ਐਡਵੋਕੇਟ ਪਰਵਿੰਦਰ ਸਿੰਘ ਝਲੂਰ ਬਰਨਾਲਾ

ੴ ਵਾਹਿਗੁਰੂ ੴ☬ਸਤਿਗੁਰੂ ਨਾਨਕ ਪ੍ਰਗਟਿਆਮਿੱਟੀ ਧੁੰਦ ਜੱਗ ਚਾਨਣ ਹੋਇਆਜਿਉ ਕਰ ਸੂਰਜ ਨਿਕਲਿਆਤਾਰੇ ਛਿਪੇ ਅੰਧੇਰ ਪਲੋਇਆ☬ ੴ ਵਾਹਿਗੁਰੂ ੴਸ੍ਰੀ ਗੁਰੂ ...
30/11/2020

ੴ ਵਾਹਿਗੁਰੂ ੴ☬
ਸਤਿਗੁਰੂ ਨਾਨਕ ਪ੍ਰਗਟਿਆ
ਮਿੱਟੀ ਧੁੰਦ ਜੱਗ ਚਾਨਣ ਹੋਇਆ
ਜਿਉ ਕਰ ਸੂਰਜ ਨਿਕਲਿਆ
ਤਾਰੇ ਛਿਪੇ ਅੰਧੇਰ ਪਲੋਇਆ
☬ ੴ ਵਾਹਿਗੁਰੂ ੴ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆ ਹੋਣ ਜੀ।। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ!

ਅੱਜ ਬਹੁਤ ਹੀ ਲੋੜ ਹੈ ਉਨ੍ਹਾਂ ਵੱਲੋਂ ਦਰਸਾਏ ਮਾਰਗ ਨੂੰ ਆਪਣੀ ਜੀਵਨ ਜਾਚ ਵਿਚ ਅਪਣਾਉਣ ਦੀ। ਆਪ ਸਭ ਨੂੰ ਅੱਜ ਦੇ ਪਵਿੱਤਰ ਦਿਹਾੜੇ ਗੁਰਪੁਰਬ ਦੀਆਂ ਆਪ ਸਭ ਨੂੰ ਨੂੰ ਲੱਖ-ਲੱਖ ਵਧਾਈਆਂ ਹੌਣ।

ਇਸ ਨਾਲ ਹੀ ਆਪਾਂ ਅਕਾਲ ਪੁਰਖ਼ ਅੱਗੇ ਅਰਦਾਸ ਕਰਦੇ ਹਾਂ ਕਿ ਕਿਸਾਨ ਭਰਾਵਾਂ ਵੱਲੋਂ ਚਲਾਏ ਗਏ ਅੰਦੋਲਨ 'ਚ ਉਹਨਾਂ ਨੂੰ ਸਫ਼ਲਤਾ ਮਿਲੇ ਅਤੇ ਗੁਰੂ ਨਾਨਕ ਦੇ ਖੇਤਾਂ ਵਿੱਚ ਪਹਿਲਾਂ ਵਾਂਗੂ ਬਰਕਤ ਬਰਕਰਾਰ ਰਹੇ। 🙏🙏
:- ਐਡਵੋਕੇਟ ਪਰਵਿੰਦਰ ਸਿੰਘ ਝਲੂਰ (ਬਰਨਾਲਾ)

ਅਫਸੋਸਧਨੌਲਾ ਤੋਂ ਕਿਸਾਨ ਵੀਰਾਂ ਦੇ ਟ੍ਰੈਕਟਰਾਂ ਦੀ ਦਿੱਲੀ ਫ੍ਰੀ ਰਿਪੇਅਰ ਕਰਨ ਜਾ ਰਹੇ ਸੇਵਾਦਾਰਾਂ ਦੀ ਗੱਡੀ ਨੂੰ ਰੋਹਤਕ ਕੋਲ ਅਚਾਨਕ ਅੱਗ ਲੱਗਣ ਕ...
29/11/2020

ਅਫਸੋਸ
ਧਨੌਲਾ ਤੋਂ ਕਿਸਾਨ ਵੀਰਾਂ ਦੇ ਟ੍ਰੈਕਟਰਾਂ ਦੀ ਦਿੱਲੀ ਫ੍ਰੀ ਰਿਪੇਅਰ ਕਰਨ ਜਾ ਰਹੇ ਸੇਵਾਦਾਰਾਂ ਦੀ ਗੱਡੀ ਨੂੰ ਰੋਹਤਕ ਕੋਲ ਅਚਾਨਕ ਅੱਗ ਲੱਗਣ ਕਾਰਨ ਇੱਕ ਵੀਰ ਜੀ ਜਨਕ ਰਾਜ ਪੁੱਤਰ ਪੀ੍ਤਮ ਲਾਲ ਦੀ ਮੌਤ ਹੋ ਗਈ ।
ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।

ਕੇਂਦਰ ਸਰਕਾਰ ਨੇ ਸੰਵਿਧਾਨਕ ਹੱਕ ਦੀ ਮਜ਼ਬੂਰੀ ਵੱਸ ਦਿੱਲੀ ਵਿੱਚ ਕਿਸਾਨਾਂ ਨੂੰ  ਦਾਖ਼ਲ ਹੋਣ ਦੇ ਰਾਹ ਖੋਲ੍ਹ ਦਿੱਤਾ ਗਿਅਾ ਹੈ ਰੈਲੀ ਰੋਸ਼ ਪ੍ਰਦਰਸ...
28/11/2020

ਕੇਂਦਰ ਸਰਕਾਰ ਨੇ ਸੰਵਿਧਾਨਕ ਹੱਕ ਦੀ ਮਜ਼ਬੂਰੀ ਵੱਸ ਦਿੱਲੀ ਵਿੱਚ ਕਿਸਾਨਾਂ ਨੂੰ ਦਾਖ਼ਲ ਹੋਣ ਦੇ ਰਾਹ ਖੋਲ੍ਹ ਦਿੱਤਾ ਗਿਅਾ ਹੈ ਰੈਲੀ ਰੋਸ਼ ਪ੍ਰਦਰਸਨ ਲਈ ਬੁਰਾੜੀ ਮੈਦਾਨ ਵਿਖੇ ਜਗ੍ਹਾ ਦੀ ਵੀ ਪੇਸ਼ਕਸ਼ ਕੀਤੀ ਗਈ ਹੈ । ਕਿਸਾਨ ਜਥੇਬੰਦੀਆਂ ਅਗਲਾ ਫੈਸਲਾ ਲੈਣ ਕੀ ਅਸੀਂ ਕਿਥੇ ਇਕਠੇ ਬੈਠੇ ਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਖੇਤੀ ਦੇ ਤਿੰਨੇ ਕਾਲ਼ੇ ਕਾਨੂੰਨਾਂ ਨੂੰ ਵਾਪਸ ਕਰਨ ਲਈ ਮਜਬੂਰ ਕਰਨਾ ਤੇ ਦਿੱਲੀ ਪਹੁੰਚਣ ਦੀ ਜਿੱਤ ਨੂੰ ਝੋਲੀ ਪਾ ਕੇ ਲੈ ਜਾਣਾ ਹੈ ਤਾਂ ਜ਼ੋ ਕਿਸਾਨ ਮਜ਼ਦੂਰ ਦੇ ਸੰਘਰਸ਼ ਦੀ ਜਿੱਤ ਹੋ ਸਕੇ! ਜੇ ਅਸੀਂ ਦਿੱਲੀ ਦੀਆਂ ਸੜਕਾਂ ਰੋਕੀਆਂ ਤੇ ਘੇਰਾ ਪਾਈ ਰੱਖਿਆ ਤਾਂ ਸਾਨੂੰ ਹਾਈਕੋਰਟ ਅਤੇ ਸੁਪ੍ਰੀਮ ਕੋਰਟ ਦੀਆਂ ਕਾਨੂੰਨੀ ਉਲਝਣਾਂ ਵਿਚ ਨਾ ਉਲਝ ਕੇ ਰਹਿ ਜਾਈਏ ! ਕਿਸਾਨ, ਮਜ਼ਦੂਰ ਯੂਨੀਅਨਾਂ, ਜਥੇਬੰਦੀਆਂ ਕਾਨੂੰਨੀ ਅੜਿੱਕੇ ਆ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਲੈਣ!
-ਐਡਵੋਕੇਟ ਪਰਵਿੰਦਰ ਸਿੰਘ ਝਲੂਰ ਬਰਨਾਲਾ

Address

BARNALA
Barnala
148101

Telephone

919464006400

Website

Alerts

Be the first to know and let us send you an email when Parwinder Singh , Advocate District Courts, Barnala posts news and promotions. Your email address will not be used for any other purpose, and you can unsubscribe at any time.

Share